ਦੱਖਣੀ ਕੋਰੀਆਈ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਨੇ ਕੀਤੀ ਮੋਦੀ ਨਾਲ ਮੁਲਾਕਾਤ
Saturday, Jun 17, 2017 - 01:23 AM (IST)

ਨਵੀਂ ਦਿੱਲੀ— ਦੱਖਣੀ ਕੋਰੀਆਈ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ-ਇਨ ਦੇ ਵਿਸ਼ੇਸ਼ ਦੂਤ ਦੋਂਗਚੀਆ ਚੁੰਗ ਨੇ ਮੋਦੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਵਿਸ਼ੇਸ਼ ਦੂਤ ਨੂੰ ਭੇਜਣ ਦੇ ਰਾਸ਼ਟਰਪਤੀ ਦੇ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਦੱਖਣੀ ਕੋਰੀਆ ਦੇ ਨੇਤਾ ਨਾਲ ਮੁਲਾਕਾਤ ਦਾ ਇੰਤਜ਼ਾਰ ਕਰ ਰਹੇ ਹਨ।
ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਮੋਦੀ ਨੇ ਮਈ 2015 'ਚ ਆਪਣੀ ਕੋਰੀਆ ਗਣਰਾਜ ਦੀ ਯਾਤਰਾ ਨੂੰ ਯਾਦ ਕੀਤਾ ਜਿਸ 'ਚ ਦੋ-ਪੱਖੀ ਸਬੰਧ ਵਿਸ਼ੇਸ਼ ਰਣਨੀਤੀਕ ਸ਼ਾਂਝੇਦਾਰੀ 'ਚ ਤਬਦੀਲ ਹੋ ਗਏ ਸੀ। ਚੁੰਗ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ, ''ਉਨ੍ਹਾਂ ਦੀ ਗੱਲਬਾਤ 'ਚ ਦੋ-ਪੱਖੀ ਸਬੰਧਾਂ 'ਤੇ ਵਿਆਪਕ ਚਰਚਾ ਹੋਈ। ਭਾਰਤ ਅਤੇ ਕੋਰੀਆ ਗਣਰਾਜ ਵਿਚਾਲੇ ਮਜਬੂਤ ਆਰਥਿਕ ਸਾਂਝੇਦਾਰੀ ਹੈ ਅਤੇ ਅੱਤਵਾਦ ਨੌਹਵਾਨ ਦੀ ਸੁਤੰਤਰਤਾ 'ਤੇ ਇਕੋ ਜਿਹੇ ਵਿਚਾਰ ਹਨ।