ਪੈਟਰੋਲ ਦੇ ਵਧੇ ਰੇਟ ਨਾਲ ਵਧੀ ਪਰੇਸ਼ਾਨੀ; ਬਿਜਲੀ ਮਿਸਤਰੀ ਨੇ ਕਰ ਵਿਖਾਇਆ ਕਮਾਲ, ਬਣਾਈ ਸੋਲਰ ਸਾਈਕਲ

Monday, Apr 25, 2022 - 04:23 PM (IST)

ਕੇਂਦਰਪਾੜਾ (ਭਾਸ਼ਾ)– ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਇਕ ਬਿਜਲੀ ਮਿਸਤਰੀ (ਇਲੈਕਟ੍ਰੀਸ਼ੀਅਨ) ਨੇ ਆਮ ਸਾਈਕਲ ਨੂੰ ਸੌਰ ਊਰਜਾ ਨਾਲ ਜੋੜ ਕੇ ਇਲੈਕਟ੍ਰਿਕ ਸਾਈਕਲ ਬਣਾਈ ਹੈ, ਜੋ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਭੁਵਨੇਸ਼ਵਰ ਤੋਂ ਲੱਗਭਗ 120 ਕਿਲੋਮੀਟਰ ਦੂਰ ਰਜਨੀਕਾ ਬਲਾਕ ਦੇ ਪੇਗਰਪਾੜਾ ’ਚ ਰਹਿਣ ਵਾਲੇ ਸੌਮਯਾ ਰੰਜਨ ਪਾਲੇਈ ਨੇ ਕਈ ਪ੍ਰਯੋਗਾਂ ਤੋਂ ਬਾਅਦ ਇਹ ਸਾਈਕਲ ਤਿਆਰ ਕੀਤੀ ਹੈ। 28 ਸਾਲਾ ਸੌਮਯਾ ਨੇ ਸਾਈਕਲ ’ਤੇ ਸੌਰ ਪੈਨਲ ਨਾਲ ਇਕ ਇੰਜਣ ਵੀ ਲਾਇਆ ਹੈ, ਜਿਸ ਨਾਲ ਸਾਈਕਲ ਚੱਲ ਸਕਦੀ ਹੈ। ਇਸ ਸਾਈਕਲ ਨੂੰ ਤਿਆਰ ਕਰਨ ’ਚ ਉਨ੍ਹਾਂ ਨੂੰ 3 ਮਹੀਨੇ ਲੱਗੇ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੇ ਘਰ ਤੋਂ ਬਾਲਾਸੋਰ ਤੱਕ ਦੀ ਕਰੀਬ 110 ਕਿਲੋਮੀਟਰ ਦੀ ਦੂਰੀ ਸਾਈਕਲ ਤੋਂ ਤੈਅ ਕੀਤੀ। 

ਸੌਮਯਾ ਨੇ ਦੱਸਿਆ ਕਿ ਰਸਤੇ ਵਿਚ ਸਮੇਂ-ਸਮੇਂ ’ਤੇ ਆਰਾਮ ਨਾਲ ਯਾਤਰਾ ਕਰਨ ’ਚ ਕੁੱਲ 7 ਘੰਟੇ ਲੱਗੇ। ਰਸਤੇ ’ਚ ਲੋਕ ਮੇਰੀ ਸਾਈਕਲ ਵੇਖ ਕੇ ਉਤਸੁਕ ਸਨ। ਉਨ੍ਹਾਂ ਦੱਸਿਆ ਸਾਈਕਲ ਦੇ ਉੱਪਰ ਸੋਲਰ ਪੈਨਲ ਲੱਗਾ ਹੈ, ਜਿਸ ਦਾ ਇਸਤੇਮਾਲ ਬੈਟਰੀ ਚਾਰਜ ਕਰਨ ਲਈ ਕੀਤਾ ਜਾਂਦਾ ਹੈ। ਇਸ ਨੂੰ ਤਿਆਰ ਕਰਨ ’ਚ ਕੁੱਲ ਲਾਗਤ 40,000 ਰੁਪਏ ਆਈ ਹੈ। ਸਾਈਕਲ ਦੀ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਲਈ 5-6 ਘੰਟੇ ਧੁੱਪ ਦੀ ਲੋੜ ਹੁੰਦੀ ਹੈ।

ਇਸ ਤੋਂ ਬਾਅਦ ਇਹ ਲੱਗਭਗ 150 ਕਿਲੋਮੀਟਰ ਤੱਕ ਚੱਲ ਸਕਦੀ ਹੈ। ਧੁੱਪ ਨਾ ਹੋਣ ’ਤੇ ਇਸ ਨੂੰ ਬਿਜਲੀ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਬੈਟਰੀ ਖਤਮ ਹੋ ਜਾਂਦੀ ਹੈ ਤਾਂ ਪੈਡਲ ਮਾਰ ਕੇ ਵੀ ਮੰਜ਼ਿਲ ’ਤੇ ਪਹੁੰਚਿਆ ਜਾ ਸਕਦਾ ਹੈ। ਨੌਜਵਾਨਾਂ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਦੇ ਆਸਮਾਨ ਛੂਹਣ ਕਾਰਨ ਸੌਰ ਊਰਜਾ ਨਾਲ ਚੱਲਣ ਵਾਲੀ ਸਾਈਕਲ ਇਕ ਕਿਫਾਇਤੀ ਸਾਧਨ ਦੇ ਰੂਪ ’ਚ ਕੰਮ ਕਰੇਗੀ।


Tanu

Content Editor

Related News