ਕਸ਼ਮੀਰ : ਸੋਪੋਰ ਦੇ ਨੌਜਵਾਨ ਨੇ ਵਿਕਸਿਤ ਕੀਤੀ ਸਿਹਤ ਭਵਿੱਖਬਾਣੀ ਐਪ
Tuesday, Dec 21, 2021 - 01:59 PM (IST)
ਸੋਪੋਰ- ਉੱਤਰੀ ਕਸ਼ਮੀਰ ਦੇ ਸੋਪੋਰ ਦੇ ਇਕ ਇੰਜੀਨੀਅਰਿੰਗ ਵਿਦਿਆਰਥੀ ਇਸ਼ਫ਼ਾਕ ਅਹਿਮਦ ਵਾਨੀ ਨੇ ਆਪਣੇ ਪ੍ਰਾਜੈਕਟ ਦੇ ਹਿੱਸੇ ਦੇ ਰੂਪ 'ਚ ਇਕ ਸਿਹਤ ਭਵਿੱਖਬਾਣੀ ਐਪਲੀਕੇਸ਼ਨ 'ਸਮਾਰਟ ਹੈਲਥ ਪ੍ਰੇਡੀਕਸ਼ਨ ਸਿਸਟਮ' ਵਿਕਸਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬੁੱਧੀਮਾਨ ਸਿਹਤ ਭਵਿੱਖਬਾਣੀ ਪ੍ਰਣਾਲੀ ਹੈ, ਜੋ ਲੋਕਾਂ ਦੇ ਆਪਣੇ ਸਿਹਤ ਨੂੰ ਸੰਭਾਲਣ ਦੇ ਤਰੀਕੇ ਨੂੰ ਬਦਲ ਸਕਦੀ ਹੈ ਅਤੇ ਉਨ੍ਹਾਂ ਨੂੰ ਨੇੜਲੇ ਸਿਹਤ ਸੇਵਾ ਪ੍ਰਦਾਤਾਵਾਂ ਨਾਲ ਜੋੜ ਸਕਦੀ ਹੈ। ਵਾਨੀ ਡੰਗਰਪੋਰਾ, ਸੋਪੋਰ ਦੇ ਰਹਿਣ ਵਾਲੇ ਹਨ ਅਤੇ ਨੈਸ਼ਨਲ ਭਾਰਗਵਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਜੰਮੂ 'ਚ ਪੜ੍ਹਦੇ ਹਨ।
ਇਹ ਵੀ ਪੜ੍ਹੋ : ਮਰਨ ਤੋਂ ਪਹਿਲਾਂ ਕੁੜੀ ਦੇ ਆਖ਼ਰੀ ਸ਼ਬਦ- ਕੁੜੀਆਂ ਸਿਰਫ਼ ਮਾਂ ਦੀ ਕੁਖ ਅਤੇ ਕਬਰ ’ਚ ਹੀ ਸੁਰੱਖਿਅਤ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਭਵਿੱਖਬਾਣੀ ਐਪਲੀਕੇਸ਼ਨ ਇਕ ਆਨਲਾਈਨ ਐਡਵਾਇਜ਼ਰੀ ਪ੍ਰਣਾਲੀ ਹੈ ਅਤੇ ਇਸ 'ਚ ਲੱਛਣ ਅਤੇ ਰੋਗ ਜਾਂ ਇਸ ਨਾਲ ਜੁੜੇ ਹੋਰ ਸਿਹਤ ਮੁੱਦੇ ਸ਼ਾਮਲ ਹਨ। ਵਿਦਿਆਰਥੀ ਨੇ ਕਿਹਾ,''ਕਈ ਵਾਰ ਮਰੀਜ਼ ਕਿਸੇ ਨਾ ਕਿਸੇ ਕਾਰਨ ਸਿਹਤ ਸੇਵਾਵਾਂ ਤੱਕ ਨਹੀਂ ਪਹੁੰਚ ਪਾਉਂਦੇ ਹਨ। ਸਮਾਰਟ ਸਿਹਤ ਭਵਿੱਖਬਾਣੀ ਪ੍ਰਣਾਲੀ ਰੋਗੀਆਂ ਨੂੰ ਰਜਿਸਟਰਡ ਡਾਕਟਰਾਂ ਤੋਂ ਆਨਲਾਈਨ ਸਿਹਤ ਦੇਖਭਾਲ ਸਲਾਹ ਅਤੇ ਮਾਰਗਦਰਸ਼ਨ ਕਰਨ 'ਚ ਸਮਰੱਥ ਬਣਾ ਕੇ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ