ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, ‘ਦੇਸ਼ ਦੇ ਮੇਂਟੋਰ’ ਪ੍ਰੋਗਰਾਮ ਲਈ ਬਣਨਗੇ ਬਰਾਂਡ ਅੰਬੈਸਡਰ
Friday, Aug 27, 2021 - 10:53 AM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਲਈ ਸੋਨੂੰ ਸੂਦ ਪ੍ਰੇਰਣਾ ਸਰੋਤ ਹਨ। ਜਦੋਂ ਵੀ ਕੋਈ ਮੁਸੀਬਤ ’ਚ ਹੁੰਦਾ ਹੈ, ਇਨ੍ਹਾਂ ਨਾਲ ਸੰਪਰਕ ਕਰਦਾ ਹੈ ਅਤੇ ਸੋਨੂੰ ਉਸ ਦੀ ਹਰ ਤਰ੍ਹਾਂ ਮਦਦ ਕਰਦੇ ਹਨ। ਜੋ ਸਰਕਾਰ ਨਹੀਂ ਕਰ ਪਾ ਰਹੀ, ਉਹ ਇਹ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ‘ਦੇਸ਼ ਦੇ ਮੇਂਟੋਰ’ ਪ੍ਰੋਗਰਾਮ ਲਈ ਸੋਨੂੰ ਸਾਡੇ ਬਰਾਂਡ ਅੰਬੈਸਡਰ ਬਣਨ ਲਈ ਤਿਆਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਮੇਂਟੋਰ (ਸਲਾਹਕਾਰ) ਪ੍ਰੋਗਰਾਮ ਨਵੰਬਰ ਮਹੀਨੇ ਲਾਂਚ ਹੋਵੇਗਾ।
ਕੇਜਰੀਵਾਲ ਨੇ ਦੱਸਿਆ ਕਿ ਮੇਂਟੋਰ ਪ੍ਰੋਗਰਾਮ ਦੇ ਅਧੀਨ ਬੱਚਿਆਂ ਨੇ ਕਰੀਅਰ ’ਚ ਕਿਸ ਤਰ੍ਹਾਂ ਅੱਗੇ ਵਧਣਾ ਹੈ, ਇਸ ਬਾਰੇ ਦੱਸਿਆ ਜਾਵੇਗਾ। ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਅੱਗੇ ਆਓ ਅਤੇ ਬੱਚਿਆਂ ਦੇ ਮੇਂਟੋਰ ਬਣੋ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਪਰੇਸ਼ਾਨ ਹੁੰਦੇ ਹਨ ਅਤੇ ਕੋਈ ਮਾਰਗਦਰਸ਼ਨ ਦੀ ਜ਼ਰੂਰਤ ਹੁੰਦੀ ਹੈ। ਇਸ ਮੌਕੇ ਸੋਨੂੰ ਸੂਦ ਨੇ ਕਿਹਾ,‘‘ਗਰੋਥ ਉਦੋਂ ਹੋ ਸਕਦੀ ਹੈ, ਜਦੋਂ ਐਜ਼ੂਕੇਸ਼ਨ ਦਾ ਪੱਧਰ ਵਧੇਗਾ। ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਦਿੱਲੀ ’ਚ ਸਿੱਖਿਆ ਪੱਧਰ ’ਚ ਕਿਸ ਤਰ੍ਹਾਂ ਦੀ ਤਬਦੀਲੀ ਆਈ ਹੈ।’’ ਸੋਨੂੰ ਨੇ ਕਿਹਾ,‘‘ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਦਿੱਲੀ ਸਰਕਾਰ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ।’’ ਗੱਲਬਾਤ ਦੌਰਾਨ ਸੋਨੂੰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਰਾਜਨੀਤੀ ਬਾਰੇ ਹਾਲੇ ਵਿਚਾਰ ਨਹੀਂ ਕੀਤਾ ਪਰ ਅਸੀਂ ਜੋ ਵਿਚਾਰ-ਵਿਟਾਂਦਰਾ ਕੀਤਾ, ਉਹ ਰਾਜਨੀਤੀ ਨਾਲੋਂ ਵੀ ਵੱਡਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ