Sonu Sood ਇੰਝ ਪਲਟੇ ਬਿਆਨ ਤੋਂ, ਕਿਹਾ ਮੈਂ ਖਾਣੇ 'ਚ ਥੁੱਕਣ ਵਾਲਿਆਂ ਨੂੰ ਸਹੀ ਨਹੀਂ ਕਿਹਾ...
Sunday, Jul 21, 2024 - 01:07 PM (IST)
ਮੁੰਬਈ- ਫ਼ਿਲਮ ਅਦਾਕਾਰ ਸੋਨੂੰ ਸੂਦ ਨੇ ਹਾਲ ਹੀ 'ਚ ਐਕਸ 'ਤੇ ਇਕ ਪੋਸਟ ਲਿਖਿਆ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਕਿਹਾ ਸੀ ਕਿ ਹਰ ਦੁਕਾਨ 'ਤੇ ਸਿਰਫ਼ ਇਕ ਨੇਮ ਪਲੇਟ ਹੋਣੀ ਚਾਹੀਦੀ ਹੈ 'ਇਨਸਾਨੀਅਤ'। ਉਨ੍ਹਾਂ ਦਾ ਇਹ ਪੋਸਟ ਉੱਤਰ ਪ੍ਰਦੇਸ਼ ਸਰਕਾਰ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ, ਜਿਸ 'ਚ ਕਿਹਾ ਗਿਆ ਸੀ ਕਿ ਕਾਂਵੜ ਯਾਤਰਾ ਦੇ ਰੂਟ 'ਤੇ ਆਉਣ ਵਾਲੀਆਂ ਸਾਰੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਮਾਲਕ ਆਪਣੀ ਨੇਮ ਪਲੇਟ ਲਗਾਉਣ। ਉੱਤਰ ਪ੍ਰਦੇਸ਼ 'ਚ ਕਾਂਵੜ ਯਾਤਰਾ ਰੂਟ 'ਤੇ ਦੁਕਾਨਾਂ 'ਤੇ ਨੇਮ ਪਲੇਟਾਂ ਨੂੰ ਲੈ ਕੇ ਲੋਕਾਂ ਵਿਚਾਲੇ ਲਗਾਤਾਰ ਬਹਿਸ ਜਾਰੀ ਹੈ। ਇਸ ਵਿਚਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਇਸ ਵਿਵਾਦ 'ਚ ਅੱਗੇ ਆਏ। ਸੋਨੂੰ ਸੂਦ ਨੂੰ ਥੁੱਕਣ ਵਾਲੇ ਦਾ ਬਚਾਅ ਕਰਨ ਤੋਂ ਬਾਅਦ ਨੈਟੀਜ਼ਮ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਇਸ ਘਟਨਾ ਦੀ ਤੁਲਨਾ ਭਗਵਾਨ ਰਾਮ ਨੂੰ ਆਪਣੇ ਜੂਠੇ ਬੇਰ ਖੁਆਉਣ ਵਾਲੀ ਸ਼ਬਰੀ ਨਾਲ ਵੀ ਕੀਤੀ। ਫਟਕਾਰ ਲੱਗਣ ਤੋਂ ਬਾਅਦ ਹੁਣ ਅਦਾਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਕਦੇ ਇਹ ਨਹੀਂ ਕਿਹਾ ਕਿ ਭੋਜਨ 'ਚ ਥੁੱਕਣ ਵਾਲੇ ਸਹੀ ਹਨ!
ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਵਰਕਆਊਟ ਕਰਦੇ ਦਾ ਵੀਡੀਓ ਕੀਤਾ ਸ਼ੇਅਰ, ਫੈਨਜ਼ ਕਰ ਰਹੇ ਹਨ ਤਾਰੀਫ਼
ਸੋਨੂੰ ਸੂਦ ਨੇ ਟਵਿੱਟਰ 'ਤੇ ਲਿਖਿਆ, 'ਮੈਂ ਖਾਣੇ ਵਿੱਚ ਥੁੱਕਣ ਵਾਲਿਆਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ। ਇਹ ਉਨ੍ਹਾਂ ਦਾ ਕਿਰਦਾਰ ਹੈ, ਜੋ ਕਦੇ ਨਹੀਂ ਬਦਲੇਗਾ। ਇਸ ਲਈ ਉਨ੍ਹਾਂ ਨੂੰ ਸਖ਼ਤ ਸਜ਼ਾ ਵੀ ਦਿੱਤੀ ਜਾਵੇ। ਪਰ ਇਨਸਾਨੀਅਤ ਨੂੰ ਇਨਸਾਨੀਅਤ ਹੀ ਰਹਿਣ ਦਿਓ ਦੋਸਤੋ। ਜਿੰਨਾ ਸਮਾਂ ਅਸੀਂ ਇੱਕ ਦੂਜੇ ਨੂੰ ਸਮਝਾਉਣ ਵਿੱਚ ਲੱਗੇ ਹਾਂ, ਓਨਾ ਹੀ ਸਮਾਂ ਸਾਨੂੰ ਲੋੜਵੰਦਾਂ ਉੱਪਰ ਖਰਚ ਕਰਨਾ ਚਾਹੀਦਾ ਹੈ।ਖੈਰ ਮੈਂ ਤੁਹਾਨੂੰ ਸਭ ਦੱਸਦਾ ਹਾਂ। ਮੈਂ ਯੂਪੀ ਸਰਕਾਰ ਦੇ ਕੰਮ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਹਾਂ। ਯੂਪੀ, ਬਿਹਾਰ ਦਾ ਹਰ ਘਰ ਮੇਰਾ ਪਰਿਵਾਰ ਹੈ। ਯਾਦ ਰੱਖੋ, ਰਾਜ, ਸ਼ਹਿਰ, ਧਰਮ ਕੋਈ ਵੀ ਹੋਵੇ, ਜੇ ਕੋਈ ਲੋੜ ਹੈ ਤਾਂ ਸਾਨੂੰ ਦੱਸੋ। ਨੰਬਰ ਉਹੀ ਹੈ।''
ਇਹ ਖ਼ਬਰ ਵੀ ਪੜ੍ਹੋ - ਜੈਸਮੀਨ ਭਾਸੀਨ ਦੀਆਂ ਅੱਖਾਂ ਦਾ ਕਾਰਨੀਆ ਹੋਇਆ ਖ਼ਰਾਬ, ਦਰਦ ਨਾਲ ਤੜਪ ਰਹੀ ਹੈ ਅਦਾਕਾਰਾ
ਕੀ ਹੈ ਯੂਪੀ ਸਰਕਾਰ ਦਾ ਫੈਸਲਾ?
ਸਭ ਤੋਂ ਪਹਿਲਾਂ ਮੁਜ਼ੱਫਰਨਗਰ ਪ੍ਰਸ਼ਾਸਨ ਨੇ ਕਾਂਵੜ ਯਾਤਰਾ ਰੂਟ 'ਤੇ ਪੈਂਦੇ ਹੋਟਲਾਂ, ਰੈਸਟੋਰੈਂਟਾਂ, ਫਲ ਸਬਜ਼ੀਆਂ, ਪਾਨ ਦੀਆਂ ਦੁਕਾਨਾਂ ਆਦਿ ਦੇ ਮਾਲਕਾਂ ਨੂੰ ਆਪਣੀਆਂ ਦੁਕਾਨਾਂ ਦੇ ਅੱਗੇ ਹਿੰਦੀ 'ਚ ਮਾਲਕ ਦਾ ਨਾਂ ਲਿਖਣ ਦਾ ਹੁਕਮ ਦਿੱਤਾ। ਇਸ ਫੈਸਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਯੂਪੀ ਸਰਕਾਰ ਨੇ ਇਸ ਫੈਸਲੇ ਨੂੰ ਪੂਰੇ ਸੂਬੇ ਦੇ ਕਾਂਵੜ ਰੂਟ 'ਤੇ ਲਾਗੂ ਕਰ ਦਿੱਤਾ। ਵਿਰੋਧੀ ਧਿਰ ਯੋਗੀ ਆਦਿਤਿਆਨਾਥ ਦੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਆਸਥਾ ਨੂੰ ਦੇਖਦੇ ਹੋਏ ਲਿਆ ਗਿਆ ਹੈ।