ਸੱਤ ਜਨਮਾਂ ਦੇ ਕਸਮਾਂ-ਵਾਅਦੇ, ''ਦ੍ਰੌਪਦੀ'' ਨੇ ਠਾਣੀ ਸੀ ਸੁਹਾਗਣ ਮਰਾਂਗੀ, ਪਤੀ ਤੋਂ ਇਕ ਘੰਟਾ ਪਹਿਲਾਂ ਤਿਆਗੇ ਪ੍ਰਾਣ

03/16/2023 6:15:01 PM

ਸੋਨੀਪਤ (ਸੰਨੀ)- ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀ ਕਹਾਵਤ ਸਿਰਫ ਕਹਿਣ ਤੱਕ ਦੀ ਸੀਮਤ ਨਹੀਂ ਹੈ ਸਗੋਂ ਇਹ ਕਹਾਵਤ ਸੋਨੀਪਤ ਦੇ ਲਾਜਪਤ ਨਗਰ 'ਚ ਵੇਖਣ ਨੂੰ ਮਿਲੀ। ਇੱਥੇ ਇਕ ਜੋੜੇ ਦੀ ਮੌਤ ਇਕ ਘੰਟੇ ਦੇ ਅੰਦਰ ਹੀ ਹੋ ਗਈ। ਦਰਅਸਲ ਬਜ਼ੁਰਗ ਮਨੋਹਰ ਦੀ ਸਿਹਤ ਅਚਾਨਕ ਵਿਗੜੀ ਤਾਂ ਉਸ ਦੀ ਪਤਨੀ ਦ੍ਰੌਪਦੀ ਨੇ ਵੀ ਉਸ ਦੇ ਪੈਰਾਂ 'ਚ ਦਮ ਤੋੜ ਦਿੱਤਾ। ਇਸ ਘਟਨਾ ਮਗਰੋਂ ਇਲਾਕੇ ਵਿਚ ਚਰਚਾ ਦਾ ਮਾਹੌਲ ਹੈ ਅਤੇ ਸਾਰਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਦਾ ਪਿਆਰ ਜਨਮਾਂ-ਜਨਮਾਂ ਦਾ ਸੀ। ਦ੍ਰੌਪਦੀ ਇਹ ਆਖਦੀ ਸੀ ਕਿ ਉਹ ਪਤੀ ਮਨੋਹਰ ਤੋਂ ਪਹਿਲਾਂ ਮੌਤ ਨੂੰ ਗਲ਼ ਲਾਉਣਾ ਚਾਹੁੰਦੀ ਹੈ ਅਤੇ ਸਦਾ ਸੁਹਾਗਣ ਰਹਿਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ- ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ

51 ਸਾਲ ਪਹਿਲਾਂ ਹੋਇਆ ਸੀ ਦੋਹਾਂ ਦਾ ਵਿਆਹ

ਜਾਣਕਾਰੀ ਮੁਤਾਬਕ ਸੋਨੀਪਤ ਦੇ ਲਾਜਪਤ ਨਗਰ ਦੇ ਰਹਿਣ ਵਾਲੇ ਮਨੋਹਰ ਨਾਂ ਦੇ ਬਜ਼ੁਰਗ ਦਾ ਵਿਆਹ ਕਰੀਬ 51 ਸਾਲ ਪਹਿਲਾਂ ਦਿੱਲੀ ਦੀ ਰਹਿਣ ਵਾਲੀ ਦ੍ਰੌਪਦੀ ਨਾਂ ਦੀ ਔਰਤ ਨਾਲ ਹੋਇਆ ਸੀ। ਦੋਹਾਂ ਵਿਚ ਵਿਆਹ ਮਗਰੋਂ ਅਟੁੱਟ ਪਿਆਰ ਵੇਖਣ ਨੂੰ ਮਿਲਿਆ। ਜਦੋਂ ਪਤੀ ਮਨੋਹਰ ਦੀ ਸਿਹਤ ਵਿਗੜੀ ਤਾਂ ਪਹਿਲਾਂ ਉਸ ਦੀ ਪਤਨੀ ਨੇ ਦਮ ਤੋੜਿਆ ਅਤੇ ਉਸ ਤੋਂ ਬਾਅਦ ਮਨੋਹਰ ਨੇ ਆਖ਼ਰੀ ਸਾਹ ਲਿਆ। ਇਹ ਘਟਨਾ ਕਰੀਬ ਇਕ ਘੰਟੇ ਦੇ ਅੰਦਰ-ਅੰਦਰ ਹੀ ਵਾਪਰੀ। 

ਇਹ ਵੀ ਪੜ੍ਹੋ-  ਡਾਕਟਰ ਬਣਨ ਦਾ ਅਧੂਰਾ ਸੁਫ਼ਨਾ ਲੈ ਕੇ ਦੁਨੀਆ ਤੋਂ ਰੁਖ਼ਸਤ ਹੋਈ ਅਨੀਤਾ, ਜਸ਼ਨ ਦੀ ਜਗ੍ਹਾ ਪਿੰਡ 'ਚ ਪਸਰਿਆ ਸੋਗ

ਦੋਵੇਂ ਸਮਾਜਿਕ ਕੰਮਾਂ 'ਚ ਵਧ-ਚੜ੍ਹ ਕੇ ਲੈਂਦੇ ਸਨ ਹਿੱਸਾ

ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਆਖਣ ਲੱਗੇ ਕਿ ਇਨ੍ਹਾਂ ਦੋਹਾਂ ਦਾ ਪਿਆਰ ਅਟੁੱਟ ਸੀ ਅਤੇ ਦੋਵੇਂ ਜਨਮਾਂ ਤੱਕ ਇਕੱਠੇ ਰਹਿਣ ਦੀ ਗੱਲ ਕਰਦੇ ਸਨ। ਦੋਹਾਂ ਬਜ਼ੁਰਗਾਂ ਦੇ ਪਰਿਵਾਰ ਦੱਸਦੇ ਹਨ ਕਿ ਮਨੋਹਰ ਅਤੇ ਦ੍ਰੌਪਦੀ ਸਮਾਜਿਕ ਕੰਮਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਹ ਗਰੀਬ ਧੀਆਂ ਦੇ ਵਿਆਹ ਕਰਵਾਉਂਦੇ ਸਨ ਅਤੇ ਇਸ ਨੂੰ ਵੇਖਦੇ ਹੋਏ ਦੋਹਾਂ ਵਿਚ ਅਟੁੱਟ ਪਿਆਰ ਬਣਿਆ ਸੀ। 

ਇਹ ਵੀ ਪੜ੍ਹੋ-  ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ

ਹਮੇਸ਼ਾ ਸੁਹਾਗਣ ਰਹਿਣਾ ਚਾਹੁੰਦੀ ਸੀ ਦ੍ਰੌਪਦੀ

ਦੂਜੇ ਪਾਸੇ ਪਰਿਵਾਰ ਦੇ ਇਕ ਮੈਂਬਰ ਹੰਸਰਾਜ ਨੇ ਦੱਸਿਆ ਕਿ ਮਨੋਹਰ ਅਤੇ ਦ੍ਰੌਪਦੀ ਦਾ ਵਿਆਹ ਕਰੀਬ 51 ਸਾਲ ਪਹਿਲਾਂ ਹੋਇਆ ਸੀ ਅਤੇ ਦੋਵੇਂ ਜਨਮਾਂ ਤੱਕ ਇਕੱਠੇ ਰਹਿਣ ਦੀਆਂ ਕਸਮਾਂ ਖਾਂਦੇ ਸਨ। ਦ੍ਰੌਪਦੀ ਦਾ ਕਹਿਣਾ ਸੀ ਕਿ ਉਹ ਪਤੀ ਮਨੋਹਰ ਤੋਂ ਪਹਿਲਾਂ ਮਰਨਾ ਚਾਹੁੰਦੀ ਹੈ ਕਿਉਂਕਿ ਉਹ ਹਮੇਸ਼ਾ ਸੁਹਾਗਣ ਰਹਿਣਾ ਚਾਹੁੰਦੀ ਸੀ। ਹੰਸਰਾਜ ਨੇ ਦੱਸਿਆ ਕਿ ਪਹਿਲਾਂ ਮਨੋਹਰ ਦੀ ਸਿਹਤ ਵਿਗੜ ਗਈ ਅਤੇ ਸਿਹਤ ਵਿਗੜਦੀ ਦੇਖ ਕੇ ਪਹਿਲਾਂ ਦ੍ਰੌਪਦੀ ਦੀ ਮੌਤ ਹੋ ਗਈ ਅਤੇ ਬਾਅਦ 'ਚ ਇਕ ਘੰਟੇ ਦੇ ਅੰਦਰ ਹੀ ਉਸ ਨੇ ਵੀ ਦਮ ਤੋੜ ਦਿੱਤਾ।
 


Tanu

Content Editor

Related News