ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਸਕਾਰਪੀਓ ਸਮੇਤ ਨਹਿਰ ''ਚ ਡਿੱਗੇ ਤਿੰਨ ਭਰਾ

Saturday, Jan 06, 2024 - 01:22 PM (IST)

ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਸਕਾਰਪੀਓ ਸਮੇਤ ਨਹਿਰ ''ਚ ਡਿੱਗੇ ਤਿੰਨ ਭਰਾ

ਸੋਨੀਪਤ- ਉੱਤਰ ਭਾਰਤ ਵਿਚ ਸੰਘਣੀ ਧੁੰਦ ਦਰਮਿਆਨ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਕਾਰਨ ਸੜਕ ਹਾਦਸੇ ਵੀ ਵੱਧ ਰਹੇ ਹਨ। ਹਰਿਆਣਾ ਦੇ ਸੋਨੀਪਤ 'ਚ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ ਵਾਪਰਿਆ। ਸੋਨੀਪਤ ਤੋਂ ਲੰਘਣ ਵਾਲੀ ਪੱਛਮੀ ਯਮੁਨਾ ਲਿੰਕ ਨਹਿਰ 'ਤੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਸੋਨੀਪਤ ਜ਼ਿਲ੍ਹੇ ਦੇ ਪਿੰਡ ਕਕਰੋਈ ਕੋਲ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨਹਿਰ 'ਚ ਜਾ ਡਿੱਗੀ।

ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ, 14 ਜਨਵਰੀ ਤੱਕ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਛੁੱਟੀਆਂ

ਦਰਅਸਲ ਸਕਾਰਪੀਓ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਨਹਿਰ 'ਚ ਡਿੱਗ ਗਈ। ਕਾਰ 'ਚ  ਸਵਾਰ 3 ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਗਈ। ਕਾਰ 'ਚ 3 ਚਚੇਰੇ ਭਰਾ ਸਵਾਰ ਸਨ। ਇਕ ਨੂੰ ਤਾਂ ਪਿੰਡ ਵਾਸੀਆਂ ਨੇ ਬਚਾਅ ਲਿਆ, ਜਦਕਿ ਦੂਜੇ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਉੱਥੇ ਹੀ ਤੀਜੇ ਦੀ ਭਾਲ 'ਚ ਗੋਤਾਖ਼ੋਰ ਜੁੱਟੇ ਹੋਏ ਹਨ। 

ਇਹ ਵੀ ਪੜ੍ਹੋ- ਪਿਤਾ ਨਾਲ ਭਰਾ ਨੂੰ ਸਕੂਲ ਛੱਡਣ ਗਈ ਡੇਢ ਸਾਲ ਦੀ ਬੱਚੀ ਨੂੰ ਬੱਸ ਨੇ ਕੁਚਲਿਆ, ਮਿਲੀ ਦਰਦਨਾਕ ਮੌਤ

ਤਿੰਨੋਂ ਚਚੇਰੇ ਭਰਾ ਅਨਿਲ, ਸਹਿਦੇਵ ਅਤੇ ਸੁਮਿਤ ਸਕਾਰਪੀਓ ਕਾਰ ਵਿਚ ਸਵਾਰ ਹੋ ਕੇ ਨਿਕਲੇ ਸਨ ਪਰ ਜਦੋਂ ਉਹ ਪਿੰਡ ਕਕਰੋਈ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨੂੰ ਤੋੜਦੇ ਹੋਏ ਨਹਿਰ ਵਿਚ ਜਾ ਡਿੱਗੀ। ਕਾਰ ਨੂੰ ਅਨਿਲ ਚਲਾ ਰਿਹਾ ਸੀ, ਜਿਸ ਨੂੰ ਰਾਹਗੀਰਾਂ ਨੇ ਜ਼ਿੰਦਾ ਬਾਹਰ ਕੱਢ ਲਿਆ ਪਰ ਸਹਿਦੇਵ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤਾਂ ਸੁਮਿਤ ਦੀ ਲਾਸ਼ ਦੀ ਭਾਲ 'ਚ ਗੋਤਾਖ਼ੋਰ ਜੁੱਟੇ ਹੋਏ ਹਨ। 

ਇਹ ਵੀ ਪੜ੍ਹੋ- ਸਾਬਕਾ ਵਿਧਾਇਕ ਦਿਲਬਾਗ ਦੇ ਘਰ ਈਡੀ ਦੀ ਛਾਪੇਮਾਰੀ, 5 ਕਰੋੜ ਨਕਦ ਤੇ ਸੋਨਾ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News