ਬਾਈਕ ਸਵਾਰ ਨੌਜਵਾਨ ਨੇ ਪਹਿਲਾਂ ਪਾਣੀ ਪੀਤਾ ਫਿਰ ਮਾਈਨਿੰਗ ਕੰਪਨੀ ਦੇ ਸੁਰੱਖਿਆ ਗਾਰਡ ਨੂੰ ਮਾਰੀ ਗੋਲੀ

Wednesday, Sep 27, 2023 - 01:01 PM (IST)

ਬਾਈਕ ਸਵਾਰ ਨੌਜਵਾਨ ਨੇ ਪਹਿਲਾਂ ਪਾਣੀ ਪੀਤਾ ਫਿਰ ਮਾਈਨਿੰਗ ਕੰਪਨੀ ਦੇ ਸੁਰੱਖਿਆ ਗਾਰਡ ਨੂੰ ਮਾਰੀ ਗੋਲੀ

ਸੋਨੀਪਤ- ਸੋਨੀਪਤ 'ਚ ਬਦਮਾਸ਼ਾਂ 'ਤੇ ਹਰਿਆਣਾ ਪੁਲਸ ਦਾ ਡਰ ਖਤਮ ਹੋ ਗਿਆ ਹੈ। ਯਮੁਨਾ ਖੇਤਰ 'ਚ ਸਥਿਤ ਮਾਈਨਿੰਗ ਪਿੰਡਾਂ ਜੈਨਪੁਰ ਅਤੇ ਬਖਤਾਵਰਪੁਰ 'ਚ ਇਕ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਖਾਨ ਪਹੁੰਚਿਆ। ਖਾਨ ਕੋਲ ਜਾਣ ਤੋਂ ਬਾਅਦ ਨੌਜਵਾਨ ਨੇ ਪਹਿਲਾਂ ਉਥੇ ਪਾਣੀ ਪੀਤਾ ਅਤੇ ਫਿਰ ਅਚਾਨਕ ਪਿਸਤੌਲ ਕੱਢ ਲਈ। ਉਸ ਨੇ ਪਿਸਤੌਲ ਤੋਂ ਸਿੱਧਾ ਮਾਈਨਿੰਗ ਕੰਪਨੀ ਦੇ ਸੁਰੱਖਿਆ ਗਾਰਡ ਸੰਜੀਤ ਦੇ ਮੋਢੇ 'ਤੇ ਗੋਲੀ ਮਾਰ ਦਿੱਤੀ। ਇਸ ਦੌਰਾਨ ਗੋਲੀ ਉਸ ਦੇ ਮੋਢੇ 'ਤੇ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ-  ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਸਾਥੀ ਕਾਮਿਆਂ ਨੇ ਤੁਰੰਤ ਸੰਜੀਤ ਨੂੰ ਜ਼ਖਮੀ ਹਾਲਤ 'ਚ ਚੁੱਕ ਕੇ ਮੁਰਥਲ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ

ਓਧਰ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਏ.ਸੀ.ਪੀ ਗੋਰਖਪਾਲ ਰਾਣਾ ਨੇ ਦੱਸਿਆ ਕਿ ਪਿੰਡ ਜੈਨਪੁਰ 'ਚ ਸਥਿਤ ਖਾਨ 'ਚ ਦਾਖਲ ਹੋ ਕੇ ਇਕ ਸੁਰੱਖਿਆ ਕਾਮੇ ਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਵਿਅਕਤੀ ਦਾ ਨਾਂ ਸੰਜੀਤ ਹੈ, ਜੋ ਯੋਧਾ ਮਾਈਨਸ 'ਚ ਸੁਰੱਖਿਆ ਮੁਲਾਜ਼ਮ ਵਜੋਂ ਤਾਇਨਾਤ ਹੈ। ਇਸ ਗੋਲੀਬਾਰੀ ਨੂੰ ਨਾਜਾਇਜ਼ ਮਾਈਨਿੰਗ ਨਾਲ ਜੋੜਿਆ ਜਾ ਰਿਹਾ ਹੈ। ਫਿਲਹਾਲ ਵਿੱਕੀ ਨਾਂ ਦੇ ਨੌਜਵਾਨ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News