ਸੋਨੀਪਤ ’ਚ ਕਾਰ ’ਚ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ, 1 ਗ੍ਰਿਫ਼ਤਾਰ
Sunday, Jan 18, 2026 - 10:21 AM (IST)
ਨੈਸ਼ਨਲ ਡੈਸਕ- ਸੋਨੀਪਤ ਜ਼ਿਲ੍ਹੇ ਦੇ ਬਹਾਲਗੜ੍ਹ ਥਾਣਾ ਖੇਤਰ ’ਚ ਇਕ ਮੁਟਿਆਰ ਨਾਲ ਕਾਰ ’ਚ ਸਮੂਹਿਕ ਜਬਰ-ਜ਼ਿਨਾਹ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਪੁਲਸ ਨੇ ਇਕ ਮੁਲਜ਼ਮ ਸੁਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ 2 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਅਨੁਸਾਰ ਬਹਾਲਗੜ੍ਹ ਥਾਣਾ ਖੇਤਰ ਦੀ ਰਹਿਣ ਵਾਲੀ ਮੁਟਿਆਰ ਆਪਣੇ ਘਰ ਜਾਣ ਲਈ ਆਈ.ਟੀ.ਆਈ. ਚੌਕ ’ਤੇ ਵਾਹਨ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਪਿੰਡ ਦੇ ਹੀ 3 ਨੌਜਵਾਨਾਂ ਸੁਮਿਤ, ਨੀਰਜ ਤੇ ਮੋਹਿਤ ਨੇ ਮੁਟਿਆਰ ਨੂੰ ਘਰ ਛੱਡਣ ਦਾ ਭਰੋਸਾ ਦਿੱਤਾ, ਜਿਸ ’ਤੇ ਉਹ ਕਾਰ ’ਚ ਬੈਠ ਗਈ। ਰਸਤੇ ’ਚ ਮੁਲਜ਼ਮਾਂ ਨੇ ਸ਼ਰਾਬ ਖਰੀਦੀ ਅਤੇ ਖੁਦ ਪੀਣ ਦੇ ਨਾਲ ਮੁਟਿਆਰ ਨੂੰ ਵੀ ਜ਼ਬਰਦਸਤੀ ਪਿਆਈ। ਦੋਸ਼ ਹੈ ਕਿ ਕਾਰ ’ਚ ਹੀ ਤਿੰਨਾਂ ਨੌਜਵਾਨਾਂ ਨੇ ਵਾਰੀ-ਵਾਰੀ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
