ਦੁਬਈ ''ਚ ਫੜਿਆ ਗਿਆ ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ! ਹੁਣ ਹੋਵੇਗਾ ਡਿਪੋਰਟ

Thursday, Apr 09, 2026 - 01:05 PM (IST)

ਦੁਬਈ ''ਚ ਫੜਿਆ ਗਿਆ ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ! ਹੁਣ ਹੋਵੇਗਾ ਡਿਪੋਰਟ

ਗੁਰੂਗ੍ਰਾਮ/ਦੁਬਈ- ਹਰਿਆਣਾ ਦੇ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ 'ਚੋਂ ਇਕ, ਇੰਦਰਜੀਤ ਸਿੰਘ ਯਾਦਵ ਨੂੰ ਦੁਬਈ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰਿਆਣਾ ਐੱਸ.ਟੀ.ਐੱਫ. (STF) ਨੇ ਹੁਣ ਉਸ ਨੂੰ ਭਾਰਤ ਲਿਆਉਣ ਲਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਗੁਰੂਗ੍ਰਾਮ ਸਮੇਤ ਪੂਰੇ ਐੱਨ.ਸੀ.ਆਰ. ਅਤੇ ਹਰਿਆਣਾ 'ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਰਿਹਾ ਇਹ ਗੈਂਗਸਟਰ ਜਲਦੀ ਹੀ ਭਾਰਤੀ ਕਾਨੂੰਨ ਦੇ ਸ਼ਿਕੰਜੇ 'ਚ ਹੋਵੇਗਾ। ਦੁਬਈ ਅਧਿਕਾਰੀਆਂ ਨੇ ਭਾਰਤ ਸਰਕਾਰ ਤੋਂ ਇੰਦਰਜੀਤ ਸਿੰਘ ਯਾਦਵ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼ ਮੰਗੇ ਹਨ। ਕਾਗਜ਼ੀ ਕਾਰਵਾਈ ਪੂਰੀ ਹੁੰਦੇ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ, ਜਿੱਥੇ ਉਸ ਦੇ ਹਰ ਇਕ ਅਪਰਾਧ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। 

ਕਈ ਵੱਡੇ ਕਤਲਾਂ ਅਤੇ ਹਮਲਿਆਂ 'ਚ ਸੀ ਲੋੜੀਂਦਾ 

ਸੂਤਰਾਂ ਅਨੁਸਾਰ, ਇੰਦਰਜੀਤ ਸਿੰਘ ਯਾਦਵ ਦਾ ਨਾਮ ਕਈ ਸਨਸਨੀਖੇਜ਼ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ। ਦਸੰਬਰ 2024 'ਚ ਰੋਹਤਕ ਦੇ ਕਿਲੋਈ ਪਿੰਡ 'ਚ ਫਾਈਨੈਂਸਰ ਮਨਜੀਤ ਦੀਘਲ ਦੇ ਕਤਲ ਤੋਂ ਬਾਅਦ ਉਹ ਭੱਜ ਕੇ ਯੂ.ਏ.ਈ. ਚਲਾ ਗਿਆ ਸੀ। ਗੁਰੂਗ੍ਰਾਮ 'ਚ ਰੋਹਿਤ ਸ਼ੌਕੀਨ ਨਾਮ ਦੇ ਵਿਅਕਤੀ ਦੀ ਹੱਤਿਆ 'ਚ ਵੀ ਉਸ ਦਾ ਨਾਮ ਸਾਹਮਣੇ ਆਇਆ ਸੀ। ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਹੋਈ ਗੋਲੀਬਾਰੀ ਅਤੇ ਹਰਿਆਣਵੀ ਗਾਇਕ ਰਾਹੁਲ ਫਾਜ਼ਿਲਪੁਰੀਆ 'ਤੇ ਹੋਏ ਜਾਨਲੇਵਾ ਹਮਲੇ 'ਚ ਵੀ ਉਹ ਲੋੜੀਂਦਾ ਸੀ। ਹਰਿਆਣਾ ਪੁਲਸ ਦੇ ਏ.ਐਸ.ਆਈ. ਸੰਦੀਪ ਲਾਠਰ ਦੀ ਖੁਦਕੁਸ਼ੀ ਦੇ ਮਾਮਲੇ 'ਚ ਵੀ ਉਸ ਦੀ ਸ਼ਮੂਲੀਅਤ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News