ਸੋਨੀਆ ਗਾਂਧੀ ਨੇ SPG ਮੁਖੀ ਨੂੰ ਲਿਖੀ ਚਿੱਠੀ, ਕਿਹਾ- ਸਾਡੀ ਸੁਰੱਖਿਆ ਲਈ ਧੰਨਵਾਦ

11/09/2019 4:15:07 PM

ਨਵੀਂ ਦਿੱਲੀ— ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸਪੈਸ਼ਲ ਪ੍ਰੋਟੈਕਸ਼ਨ ਫੋਰਸ (ਐੱਸ.ਪੀ.ਸੀ.) ਮੁਖੀ ਅਰੁਣ ਸਿਨਹਾ ਨੂੰ ਚਿੱਠੀ ਲਿਖੀ ਹੈ। ਸੋਨੀਆ ਗਾਂਧੀ ਨੇ ਲਿਖਿਆ ਕਿ ਮੈਂ ਪੂਰੇ ਪਰਿਵਾਰ ਵਲੋਂ ਐੱਸ.ਪੀ.ਜੀ. ਨੂੰ ਧੰਨਵਾਦ ਦਿੰਦੀ ਹਾਂ। ਜਿਸ ਤਰ੍ਹਾਂ ਨਾਲ ਐੱਸ.ਪੀ.ਜੀ. ਨੇ ਸਮਰਪਣ, ਵਿਵੇਕ ਅਤੇ ਵਿਅਕਤੀਗੱਤ ਤਰੀਕੇ ਨਾਲ ਸਾਡੀ ਦੇਖਭਾਲ ਕੀਤੀ, ਉਸ ਦੀ ਅਸੀਂ ਡੂੰਘੀ ਪ੍ਰਸ਼ੰਸਾ ਕਰਦੇ ਹਾਂ ਅਤੇ ਆਭਾਰ ਜ਼ਾਹਰ ਕਰਦੇ ਹਾਂ।

PunjabKesari

ਗ੍ਰਹਿ ਮੰਤਰਾਲੇ ਨੇ ਹਟਾਈ ਸੁਰੱਖਿਆ
ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਵਲੋਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਐੱਸ.ਪੀ.ਜੀ. ਸੁਰੱਖਿਆ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਇਸ 'ਤੇ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਐੱਸ.ਪੀ.ਜੀ. ਜਵਾਨਾਂ ਦਾ ਸ਼ੁਕਰੀਆ ਅਦਾ ਕੀਤਾ ਸੀ।
PunjabKesariਟਵੀਟ ਕਰ ਕੇ ਕੀਤਾ ਸ਼ੁਕਰੀਆ
ਕੇਂਦਰ ਸਰਕਾਰ ਦੇ ਫੈਸਲੇ ਦੇ ਕੁਝ ਘੰਟੇ ਬਾਅਦ ਉਨ੍ਹਾਂ ਨੇ ਟਵੀਟ ਕੀਤਾ,''ਐੱਸ.ਪੀ.ਜੀ. ਦੇ ਮੇਰੇ ਸਾਰੇ ਭਰਾ ਭੈਣਾਂ ਨੂੰ ਵੱਡਾ ਵਾਲਾ ਸ਼ੁਕਰੀਆ। ਇੰਨੇ ਸਾਲਾਂ ਤੋਂ ਉਨ੍ਹਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕੀਤਾ। ਤੁਹਾਡੀ ਵਚਨਬੱਧਤਾ ਲਈ ਸ਼ੁਕਰੀਆ। ਤੁਹਾਡੇ ਵਲੋਂ ਲਗਾਤਾਰ ਸਮਰਥਨ ਮਿਲਦਾ ਰਿਹਾ। ਇਹ ਸਫ਼ਰ ਬਹੁਤ ਹੀ ਪਿਆਰ ਅਤੇ ਸੀਖ ਨਾਲ ਭਰਿਆ ਰਿਹਾ।'' ਉਨ੍ਹਾਂ ਨੇ ਅੱਗੇ ਲਿਖਿਆ ਕਿ ਇਹ ਬਹੁਤ ਹੀ ਸਨਮਾਨ ਦੀ ਗੱਲ ਕਹੀ। ਤੁਹਾਡੇ ਭਵਿੱਖ ਲਈ ਸ਼ੁੱਭਕਾਮਨਾਵਾਂ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਐੱਸ.ਪੀ.ਜੀ. (ਸਪੈਸ਼ਲ ਪ੍ਰੋਟੈਕਸ਼ਨ ਫੋਰਸ) ਸੁਰੱਖਿਆ ਹਟਾਉਣ ਦਾ ਫੈਸਲਾ ਕੀਤਾ ਸੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਗਾਂਧੀ ਪਰਿਵਾਰ ਨੂੰ ਐੱਸ.ਪੀ.ਜੀ. ਸੁਰੱਖਿਆ ਕਵਰ ਦੇਣ ਦਾ ਫੈਸਲਾ ਕੀਤਾ ਗਿਆ ਸੀ।


DIsha

Content Editor

Related News