ਕੋਰੋਨਾ ਤੋਂ ਬਾਅਦ ਹੁਣ ਸੋਨੀਆ ਗਾਂਧੀ ਨੂੰ ਸਾਹ ਨਲੀ ’ਚ ਹੋਇਆ ‘ਫੰਗਲ ਇਨਫੈਕਸ਼ਨ’
Friday, Jun 17, 2022 - 02:23 PM (IST)
ਨਵੀਂ ਦਿੱਲੀ– ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਸਾਹ ਨਲੀ ’ਚ ਗੰਭੀਰ ਇਨਫੈਕਸ਼ਨ ਨਾਲ ਜੂਝ ਰਹੀ ਹੈ। ਕੋਰੋਨਾ ਹੋਣ ਤੋਂ ਬਾਅਦ ਪਿਛਲੇ ਦਿਨੀਂ ਉਨ੍ਹਾਂ ਦੇ ਨੱਕ ’ਚੋਂ ਖੂਨ ਨਿਕਲਿਆ ਸੀ। ਉਨ੍ਹਾਂਦੇ ਸਿਹਤ ਨੂੰ ਲੈ ਕੇ ਕਾਂਗਰਸ ਨੇ ਸ਼ੁੱਕਰਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਦੱਸਿਆ ਕਿ ਸੋਨੀਆ ਗਾਂਧੀ ਅਜੇ ਵੀ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚ ਦਾਖਲ ਹਨ। ਉਨ੍ਹਾਂ ਦੀ ਸਾਹ ਵਾਲੀ ਨਲੀ ’ਚ ਇਨਫੈਕਸ਼ਨ ਅਤੇ ਕੋਵਿਡ-19 ਤੋਂ ਬਾਅਦ ਦੀਆਂ ਜਟਿਲਤਾਵਾਂ ਦਾ ਇਲਾਜ ਜਾਰੀ ਹੈ। ਉਹ ਡਾਕਟਰਾਂ ਦੀ ਨਿਗਰਾਨੀ ’ਚ ਹਨ।
ਇਹ ਵੀ ਪੜ੍ਹੋ– ਜਦੋਂ ATM ’ਚੋਂ 100 ਰੁਪਏ ਦੀ ਥਾਂ ਨਿਕਲਣ ਲੱਗੇ 500 ਦੇ ਨੋਟ, ਪੈਸੇ ਕਢਵਾਉਣ ਵਾਲਿਆਂ ਦੀ ਲੱਗੀ ਭੀੜ
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਦੀ ਹੇਠਲੀ ਸਾਹ ਨਲੀ ’ਚ ‘ਫੰਗਲ ਇਨਫੈਕਸ਼ਨ’ ਦਾ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸ ਇਨਫੈਕਸ਼ਨ ਅਤੇ ਕੋਵਿਡ-19 ਇਨਫੈਕਸ਼ਨ ਤੋਂ ਬਾਅਦ ਦੀਆਂ ਜਟਿਲਤਾਵਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕੋਵਿਡ ਹੋਣ ਤੋਂ ਬਾਅਦ ਸਿਹਤ ਸੰਬੰਧੀ ਪਰੇਸ਼ਾਨੀਆਂ ਕਾਰਨ 12 ਜੂਨ ਨੂੰ ਸਰ ਗੰਗਾਰਾਮ ਹਸਪਤਾਲ ’ਚ ਦਾਖਲ ਕਰਵਾਇਆ ਗਿਆਸੀ। ਉਹ 2 ਜੂਨ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਸੀ।
ਇਹ ਵੀ ਪੜ੍ਹੋ– ਹੁਣ ਗ੍ਰੈਜੂਏਸ਼ਨ ਤੋਂ ਬਾਅਦ ਸਿੱਧਾ PHD ਕਰ ਸਕਣਗੇ ਵਿਦਿਆਰਥੀ, ਜਾਣੋ UGC ਦਾ ਨਵਾਂ ਨਿਯਮ
ਇਹ ਵੀ ਪੜ੍ਹੋ– ਮੁੰਬਈ: 75 ਸਾਲਾ ਬਿਜ਼ਨੈੱਸਮੈਨ ਨੇ ਜਨਾਨੀ ਨਾਲ ਕੀਤਾ ਰੇਪ, ਦਾਊਦ ਦੇ ਨਾਂ ’ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਸਾਹ ਲੈਣ ’ਚ ਪਰੇਸ਼ਾਨੀ
ਜੈਰਾਮ ਰਮੇਸ਼ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸਰ ਗੰਗਾਰਾਮ ਹਸਪਤਾਲ ’ਚ ਕਾਂਗਰਸ ਪ੍ਰਧਾਨ ਦਾ ਇਲਾਜ ਜਾਰੀ ਹੈ। ਵੀਰਵਾਰ ਨੂੰ ਉਨ੍ਹਾਂ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋਈ ਸੀ। ਇਸਤੋਂ ਬਾਅਦ ਜਾਂਚ ’ਚ ਪਤਾ ਲੱਗਾ ਕਿ ਉਨ੍ਹਾਂ ਦੀ ਸਾਹ ਨਲੀ ’ਚ ਫੰਗਲ ਇਨਫੈਕਸ਼ਨ ਹੈ। ਉਨ੍ਹਾਂ ਨੂੰ ਕੁਝ ਹੋਰ ਵੀ ਸਮੱਸਿਆਵਾਂ ਹਨ।
ਈ.ਡੀ. ਨੇ 23 ਜੂਨ ਨੂੰ ਕੀਤਾ ਹੈ ਤਲਬ
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੈਸ਼ਨਲ ਹੇਰਾਲਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਕੇਸ ’ਚ ਕਾਂਗਰਸ ਪ੍ਰਧਾਨ ਨੂੰ ਨਵੇਂ ਸਿਰੇ ਤੋਂ ਸਮਨ ਜਾਰੀ ਕਰਕੇ 23 ਜੂਨ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਇਸਤੋਂ ਪਹਿਲਾਂ ਉਨ੍ਹਾਂ ਨੂੰ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕੋਰੋਨਾ ਹੋਣਕਾਰਨ ਉਨ੍ਹਾਂ ਨੂੰ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਲਈ ਨਵੀਂ ਤਾਰੀਖ ਦੇਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ– ਜਲਦ ਆਏਗਾ 5G, ਕੇਂਦਰੀ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ