ਹਰਿਆਣਾ ਦੀਆਂ ਕਿਸਾਨ ਬੀਬੀਆਂ ਰਾਹੁਲ ਲਈ ਲੱਭਣਗੀਆਂ ਕੁੜੀ! ਸੋਨੀਆ ਗਾਂਧੀ ਨੇ ਲਾਇਆ ਸੁਨੇਹਾ

Saturday, Jul 29, 2023 - 05:12 PM (IST)

ਹਰਿਆਣਾ ਦੀਆਂ ਕਿਸਾਨ ਬੀਬੀਆਂ ਰਾਹੁਲ ਲਈ ਲੱਭਣਗੀਆਂ ਕੁੜੀ! ਸੋਨੀਆ ਗਾਂਧੀ ਨੇ ਲਾਇਆ ਸੁਨੇਹਾ

ਨਵੀਂ ਦਿੱਲੀ- ਕਾਂਗਰਸ ਨੇਤਾ ਸੋਨੀਆ ਗਾਂਧੀ ਨਾਲ ਹਰਿਆਣਾ ਦੀਆਂ ਮਹਿਲਾ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਰਾਹੁਲ ਦਾ ਵਿਆਹ ਕਰੋ। ਇਸ 'ਤੇ ਸੋਨੀਆ ਨੇ ਪਲਟ ਕੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਸ ਲਈ ਕੁੜੀ ਲੱਭੋ। ਵਿਆਹ ਦੀ ਇਸ ਚਰਚਾ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹਾ ਹੋਵੇਗਾ। ਦਰਅਸਲ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਹਰਿਆਣਾ ਦੀ ਆਪਣੀ ਯਾਤਰਾ ਦੌਰਾਨ ਮਹਿਲਾ ਕਿਸਾਨਾਂ ਨੂੰ ਭੋਜਨ ਕਰਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਨੂੰ ਪੂਰਾ ਕਰਦਿਆਂ ਸੋਨੀਆ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀਆਂ ਕੁਝ ਮਹਿਲਾ ਕਿਸਾਨਾਂ ਨੂੰ ਆਪਣੇ ਘਰ ਦੁਪਹਿਰ ਦੇ ਭੋਜਨ ਲਈ ਸੱਦਾ ਦਿੱਤਾ ਸੀ। ਭੋਜਨ 'ਤੇ ਸੱਦੇ ਦੌਰਾਨ ਔਰਤਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਰਾਹੁਲ ਦੇ ਵਿਆਹ ਦੀ ਚਰਚਾ ਕੀਤੀ।

ਇਹ ਵੀ ਪੜ੍ਹੋ- 10 ਸਾਲਾ ਬੱਚੀ ਨਾਲ ਨਿਰਭਿਆ ਕਾਂਡ ਵਰਗੀ ਹੈਵਾਨੀਅਤ, ਦਰਿੰਦਿਆਂ ਨੇ ਗੁਪਤ ਅੰਗ 'ਚ ਪਾਈ ਸੋਟੀ

PunjabKesari

ਸੋਨੀਆ ਦੇ 10 ਜਨਪੱਥ ਆਵਾਸ 'ਤੇ ਪਹੁੰਚੀ ਇਕ ਮਹਿਲਾ ਨੇ ਉਨ੍ਹਾਂ ਨੂੰ ਕਿਹਾ ਕਿ ਰਾਹੁਲ ਦਾ ਵਿਆਹ ਕਰੋ। ਇਸ 'ਤੇ ਸੋਨੀਆ ਗਾਂਧੀ ਨੇ ਕਿਹਾ ਕਿ ਤੁਸੀਂ ਕੁੜੀ ਲੱਭੋ। ਰਾਹੁਲ ਉੱਥੇ ਖੜ੍ਹੇ ਇਸ ਗੱਲਬਾਤ ਨੂੰ ਸੁਣ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਹੋਵੇਗਾ। ਇਸ ਦੌਰਾਨ ਇਕ ਮਹਿਲਾ ਨੇ ਰਾਹੁਲ ਨੂੰ ਆਪਣੇ ਹੱਥਾਂ ਨਾਲ ਖਾਣਾ ਵੀ ਖੁਆਇਆ। ਇਸ ਮਾਹੌਲ 'ਚ ਚਰਚਾ ਦਰਮਿਆਨ ਕਾਂਗਰਸ ਜਨਰਲ ਸਕੱਤਰ ਅਤੇ ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੇ ਔਰਤਾਂ ਨੂੰ ਕਿਹਾ ਕਿ ਰਾਹੁਲ ਮੇਰੇ ਨਾਲੋਂ ਜ਼ਿਆਦਾ ਸ਼ਰਾਰਤੀ ਸੀ ਪਰ ਜ਼ਿਆਦਾ ਝਿੜਕਾਂ ਮੈਨੂੰ ਹੀ ਪੈਂਦੀਆਂ ਸਨ।

ਇਹ ਵੀ ਪੜ੍ਹੋ- 'ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ 'ਚ ਬੰਬ ਹੈ', ਫੋਨ ਕਾਲ ਮਗਰੋਂ ਮਚੀ ਹਫੜਾ-ਦਫੜੀ

PunjabKesari

मां, प्रियंका और मेरे लिए एक यादगार दिन, कुछ खास मेहमानों के साथ!

सोनीपत की किसान बहनों का दिल्ली दर्शन, उनके साथ घर पर खाना, और खूब सारी मज़ेदार बातें।

साथ मिले अनमोल तोहफे - देसी घी, मीठी लस्सी, घर का अचार और ढेर सारा प्यार।

पूरा वीडियो यूट्यूब पर:https://t.co/2rATB9CQoz pic.twitter.com/8ptZuUSDBk

— Rahul Gandhi (@RahulGandhi) July 29, 2023

ਦੱਸ ਦੇਈਏ ਕਿ ਰਾਹੁਲ ਗਾਂਧੀ 8 ਜੁਲਾਈ ਨੂੰ ਅਚਾਨਕ ਸੋਨੀਪਤ ਦੇ ਮਦੀਨਾ ਪਿੰਡ ਪਹੁੰਚੇ ਸਨ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨਾਲ ਸਮਾਂ ਬਿਤਾਇਆ ਸੀ। ਇਸ ਦੌਰਾਨ ਰਾਹੁਲ ਨੇ ਉਨ੍ਹਾਂ ਨੂੰ ਦਿੱਲੀ ਦਰਸ਼ਨ ਲਈ ਬੁਲਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਰਾਹੁਲ ਨੂੰ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਦੇ ਇੰਨੇ ਨੇੜੇ ਰਹਿਣ ਦੇ ਬਾਵਜੂਦ ਉਹ ਕਦੇ ਦਿੱਲੀ ਨਹੀਂ ਗਏ ਹਨ। ਲੋਕਾਂ ਨਾਲ ਇਸੇ ਮੁਲਾਕਾਤ ਦੌਰਾਨ ਰਾਹੁਲ ਨੇ ਕਿਸਾਨ ਮਹਿਲਾਵਾਂ ਦੀ ਗੱਲਬਾਤ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਕਰਵਾਈ ਸੀ। ਇਨ੍ਹਾਂ ਔਰਤਾਂ ਨੇ ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਨੂੰ ਖਾਣੇ 'ਤੇ ਸੱਦਾ ਦੇਣ ਦੀ ਇੱਛਾ ਜਤਾਈ ਸੀ। 

PunjabKesari

ਰਾਹੁਲ ਨੇ ਮਹਿਲਾਵਾਂ ਨਾਲ ਮੁਲਾਕਾਤ ਮਗਰੋਂ ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕਰ ਕੇ ਕਿਹਾ ਕਿ ਕੁਝ ਬੇਹੱਦ ਖਾਸ ਮਹਿਮਾਨਾਂ ਨਾਲ ਮਾਂ, ਪ੍ਰਿਯੰਕਾ ਅਤੇ ਮੇਰੀ ਮੁਲਾਕਾਤ ਦਾ ਯਾਦਗਾਰ ਦਿਨ। ਸੋਨੀਪਤ ਦੀਆਂ ਕਿਸਾਨ ਭੈਣਾਂ ਦਾ ਦਿੱਲੀ ਦਰਸ਼ਨ, ਉਨ੍ਹਾਂ ਨਾਲ ਘਰ ਵਿਚ ਭੋਜਨ ਅਤੇ ਢੇਰ ਸਾਰੀਆਂ ਗੱਲਾਂ। ਦੇਸੀ ਘਿਓ, ਮਿੱਠੀ ਲੱਸੀ, ਘਰ ਦੇ ਬਣੇ ਆਚਾਰ ਅਤੇ ਢੇਰ ਸਾਰਾ ਪਿਆਰ ਤੇ ਬੇਸ਼ਕੀਮਤੀ ਤੋਹਫ਼ੇ ਮਿਲੇ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਦੋ ਬੱਸਾਂ ਦੀ ਜ਼ਬਰਦਸਤ ਟੱਕਰ 'ਚ 5 ਲੋਕਾਂ ਦੀ ਮੌਤ, ਮਚੀ ਚੀਕ-ਪੁਕਾਰ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News