ਅਯੁੱਧਿਆ ਨਹੀਂ ਪਹੁੰਚੀ ਸੋਨੀਆ ਗਾਂਧੀ ਤਾਂ ਹੋਣ ਲੱਗੀ ਟਰੋਲ, ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਤਸਵੀਰ
Thursday, Jan 25, 2024 - 01:07 PM (IST)
ਨੈਸ਼ਨਲ ਡੈਸਕ- 22 ਜਨਵਰੀ 2024 ਦਾ ਦਿਨ ਇਤਿਹਾਸ ਰਿਹਾ। ਇਸ ਦਿਨ ਅਯੁੱਧਿਆ 'ਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਈ। ਨਵੇਂ ਬਣੇ ਭਗਵਾਨ ਰਾਮ ਮੰਦਰ ਦੇ ਮੰਦਰ ਵਿਚ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਕਈ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵਿਰੋਧੀ ਧਿਰ ਸਪੱਸ਼ਟ ਤੌਰ ’ਤੇ ਸਮਾਗਮ ਤੋਂ ਦੂਰ ਰਹੀ। ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ ਸਮੇਤ ਕੋਈ ਵੀ ਕਾਂਗਰਸੀ ਆਗੂ ਅਯੁੱਧਿਆ ਨਹੀਂ ਪਹੁੰਚਿਆ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਰਾਮਾਇਣ ਦੀ 'ਮੰਥਰਾ' ਨਾਲ ਸੋਨੀਆ ਗਾਂਧੀ ਦੀ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਇਹ ਤਸਵੀਰ ਸੋਸ਼ਲ ਮੀਡੀਆ ਦੇ ਤਮਾਮ ਪਲੇਟਫਾਰਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਰਾਮਲੱਲਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣੇ (ਦੇਖੋ ਤਸਵੀਰਾਂ)
ਦੱਸ ਦੇਈਏ ਕਿ ਰਾਮਾਇਣ ਸੀਰੀਅਲ 'ਚ ਮੰਥਰਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਲਲਿਤਾ ਪਵਾਰ ਦੇ ਨਾਲ-ਨਾਲ ਸੋਨੀਆ ਗਾਂਧੀ ਨੂੰ ਵੀ ਮੰਥਰਾ ਦੇ ਕਿਰਦਾਰ 'ਚ ਦਿਖਾਇਆ ਗਿਆ ਹੈ। ਵਾਇਰਲ ਹੋ ਰਹੀ ਤਸਵੀਰ ਦੀ ਗੱਲ ਕਰੀਏ ਤਾਂ ਇਕ ਪਾਸੇ ਲਲਿਤਾ ਪਵਾਰ ਦੀ ਤਸਵੀਰ ਹੈ, ਜਿਸ 'ਚ ਰਾਮਾਇਣ ਸੀਰੀਅਲ 'ਚ ਨਿਭਾਏ ਗਏ ਕਿਰਦਾਰ 'ਮੰਥਰਾ' ਦੀ ਤਸਵੀਰ ਹੈ, ਜਿਸ ਨੂੰ ਤ੍ਰੇਤਾ ਯੁਗ ਦੀ ਮੰਥਰਾ ਕਹਿ ਕੇ ਸੰਬੋਧਿਤ ਕੀਤਾ ਗਿਆ ਸੀ, ਉਥੇ ਹੀ ਦੂਜੇ ਪਾਸੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਤਸਵੀਰ ਹੈ, ਜਿਸ ਨੂੰ ਕਲਯੁਗ ਦੇ 'ਮੰਥਰਾ' ਦੀ ਭੂਮਿਕਾ ਵਿਚ ਦਰਸਾਇਆ ਗਿਆ ਹੈ। ਇੰਨਾ ਹੀ ਨਹੀਂ ਤਸਵੀਰ 'ਚ ਕੈਪਸ਼ਨ ਦਿੱਤੀ ਗਈ ਹੈ ਕਿ ਮੰਥਰਾ ਕਦੇ ਨਹੀਂ ਚਾਹੁੰਦੀ ਸੀ ਕਿ ਭਗਵਾਨ ਰਾਮ ਦੀ ਤਾਜਪੋਸ਼ੀ ਹੋਵੇ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨਦੀ 'ਚ ਡਿੱਗੀ, ਇਕ ਹੀ ਪਿੰਡ ਦੇ 4 ਲੋਕਾਂ ਦੀ ਡੁੱਬਣ ਨਾਲ ਮੌਤ
ਜ਼ਿਕਰਯੋਗ ਹੈ ਕਿ ਅਯੁੱਧਿਆ 'ਚ 22 ਜਨਵਰੀ ਨੂੰ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੇਜ਼ਬਾਨ ਵਜੋਂ ਸ਼ਿਰਕਤ ਕੀਤੀ, ਜਦਕਿ ਇਸ ਸ਼ਾਨਦਾਰ ਸਮਾਗਮ ਤੋਂ ਪਹਿਲਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੱਦਾ ਪੱਤਰ ਮਿਲਿਆ ਸੀ ਪਰ ਕਾਂਗਰਸ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਸੀ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਚੌਕਸ, ਲੋਕਾਂ ਦੇ ਬੂਟਾਂ ਅਤੇ ਜੈਕੇਟਾਂ 'ਤੇ ਹੋਵੇਗੀ ਖ਼ਾਸ ਨਜ਼ਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8