ਪਰਿਵਾਰ ਤੋਂ ਬਾਹਰ ਨਹੀਂ ਦੇਖਦੀ ਸੋਨੀਆ, ਕਾਂਗਰਸ ਇਕ ਹੀ ਪਰਿਵਾਰ ਤੱਕ ਸੀਮਿਤ : ਅਨੁਰਾਗ ਠਾਕੁਰ

04/05/2022 2:34:15 PM

ਨਵੀਂ ਦਿੱਲੀ (ਵਾਰਤਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਬਾਹਰ ਨਹੀਂ ਦੇਖਦੀ, ਇਸ ਲਈ ਕਾਂਗਰਸ ਪਾਰਟੀ ਇਕ ਹੀ ਪਰਿਵਾਰ ਤੱਕ ਸੀਮਿਤ ਹੈ। ਅਨੁਰਾਗ ਨੇ ਕਿਹਾ,''ਸੋਨੀਆ ਗਾਂਧੀ ਦੀਆਂ ਚਿੰਤਾਵਾਂ ਅਸੀਂ ਸਮਝ ਸਕਦੇ ਹਨ, ਕਿਉਂਕਿ ਉਹ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਦੇਖਦੀ ਹੈ। ਪਰਿਵਾਰ ਦੇ ਵੀ ਸਾਰੇ ਲੋਕ ਕੋਸ਼ਿਸ਼ ਕਰ ਕੇ ਦੇਖ ਚੁਕੇ ਹਨ, ਚੋਣਾਂ 'ਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹ ਰਿਹਾ। ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ।''

ਉਨ੍ਹਾਂ ਕਿਹਾ ਕਿ ਪਹਿਲੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਾਂਗਰਸ ਦੀਆਂ ਚੋਣਾਂ ਦੀ ਕਮਾਨ ਪੱਛਮੀ ਬੰਗਾਲ 'ਚ ਸੰਭਾਲੀ ਤਾਂ ਰਾਜ 'ਚ ਖਾਤਾ ਵੀ ਨਹੀਂ ਖੁੱਲ੍ਹਿਆ। ਉਸ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਮਾਨ ਸੰਭਾਲੀ ਤਾਂ ਉਨ੍ਹਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਠਾਕੁਰ ਨੇ ਕਿਹਾ ਕਿ ਹੁਣ ਇਕ ਵਾਰ ਮੁੜ ਸੋਨੀਆ ਗਾਂਧੀ ਕਮਾਨ ਸੰਭਾਲਣ ਵਾਲੀ ਹੈ। ਕਾਂਗਰਸ ਨੂੰ ਲੈ ਕੇ ਇਕ ਹੀ ਪ੍ਰਸ਼ਨ ਉਠਦਾ ਹੈ ਕਿ ਕੀ ਕਾਂਗਰਸ ਇਕ ਹੀ ਪਰਿਵਾਰ ਤੱਕ ਸੀਮਿਤ ਰਹੇਗੀ।


DIsha

Content Editor

Related News