ਸੋਨੀਆ ਦੀ ਅੱਜ ਕਾਂਗਰਸ ਮੁੱਖ ਮੰਤਰੀਆਂ ਨਾਲ ਬੈਠਕ, GST ਅਤੇ NEET ਪ੍ਰੀਖਿਆ ''ਤੇ ਹੋਵੇਗੀ ਚਰਚਾ

08/26/2020 1:45:33 AM

ਨਵੀਂ ਦਿੱਲੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਬੁੱਧਵਾਰ ਨੂੰ ਕਾਂਗਰਸ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਣਗੀ। ਇਸ ਵਰਚੁਅਲ ਮੀਟਿੰਗ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਝਾਰਖੰਡ ਦੇ ਸੀ.ਐੱਮ. ਹੇਮੰਤ ਸੋਰੇਨ ਅਤੇ ਮਹਾਰਾਸ਼ਟਰ ਦੇ ਸੀ.ਐੱਮ. ਉਧਵ ਠਾਕਰੇ ਵੀ ਹੋਣਗੇ। ਦੱਸ ਦਈਏ ਕਿ ਮਹਾਰਾਸ਼ਟਰ ਅਤੇ ਝਾਰਖੰਡ ਦੀ ਸਰਕਾਰ 'ਚ ਕਾਂਗਰਸ ਭਾਗੀਦਾਰ ਹੈ। ਸੋਨੀਆ ਗਾਂਧੀ ਅਤੇ ਮੁੱਖ ਮੰਤਰੀਆਂ ਦੀ ਇਹ ਬੈਠਕ ਸੂਬਿਆਂ ਦਾ ਬਕਾਇਆ ਜੀ.ਐੱਸ.ਟੀ., NEET ਅਤੇ JEE ਪ੍ਰੀਖਿਆ ਦੇ ਮੁੱਦੇ 'ਤੇ ਹੋਵੇਗੀ।

ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ) ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ NEET ਅਤੇ JEE ਪ੍ਰੀਖਿਆ ਮੁਲਤਵੀ ਨਹੀਂ ਕੀਤੀ ਜਾਵੇਗੀ ਅਤੇ ਨਿਰਧਾਰਤ ਸਮੇਂ 'ਤੇ ਹੋਵੇਗੀ। ਐੱਨ.ਟੀ.ਏ. ਅਧਿਕਾਰੀਆਂ ਨੇ ਕਿਹਾ ਕਿ JEE ਅਤੇ NEET ਪ੍ਰੀਖਿਆ ਸਤੰਬਰ 'ਚ ਆਯੋਜਿਤ ਕੀਤੀ ਜਾਵੇਗੀ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਾਰਨ  JEE ਅਤੇ NEET ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਐੱਨ.ਟੀ.ਏ. ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰੀਖਿਆ ਮੁਲਤਵੀ ਨਹੀਂ ਹੋਵੇਗੀ।

ਜੀ.ਐੱਸ.ਟੀ. ਭੁਗਤਾਨ ਦੀ ਮੰਗ
ਬੁੱਧਵਾਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਕਾਂਗਰਸ ਨੇ ਕਿਹਾ ਕਿ ਸੂਬਿਆਂ ਨੂੰ ਹੋਏ ਮਾਲੀ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਨੂੰ ਸਮੇਂ ਨਾਲ ਜੀ.ਐੱਸ.ਟੀ. ਦਾ ਭੁਗਤਾਨ ਕਰਣਾ ਚਾਹੀਦਾ ਹੈ। ਦੱਸ ਦਈਏ ਕਿ 27 ਅਗਸਤ ਨੂੰ ਜੀ.ਐੱਸ.ਟੀ. ਕੌਂਸਲ ਦੀ ਬੈਠਕ ਵੀ ਹੈ।
 


Inder Prajapati

Content Editor

Related News