ਅਮਰੀਕੀ ਫ਼ੌਜ ਦਾ ਵੱਡਾ ਐਕਸ਼ਨ: ਨਸ਼ਾ ਸਮੱਗਲਰਾਂ ਦੀ ਕਿਸ਼ਤੀ ''ਤੇ ਹਮਲਾ, 4 ਲੋਕਾਂ ਦੀ ਮੌਤ
Thursday, Apr 16, 2026 - 09:15 AM (IST)
ਵਾਸ਼ਿੰਗਟਨ (ਏ.ਪੀ.) : ਅਮਰੀਕੀ ਫੌਜ ਨੇ ਮੰਗਲਵਾਰ ਨੂੰ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਸ਼ੱਕ ਵਿਚ ਇਕ ਹੋਰ ਕਿਸ਼ਤੀ ਉੱਤੇ ਹਮਲਾ ਕੀਤਾ, ਜਿਸ ਵਿਚ 4 ਲੋਕ ਮਾਰੇ ਗਏ। ਪਿਛਲੇ ਕੁਝ ਦਿਨਾਂ ਵਿਚ ਕੀਤਾ ਗਿਆ ਇਹ ਇਸ ਤਰ੍ਹਾਂ ਦਾ ਚੌਥਾ ਹਮਲਾ ਹੈ। ਇਹ ਫੌਜੀ ਮੁਹਿੰਮ ਲਾਤੀਨੀ ਅਮਰੀਕੀ ਜਲ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਜਹਾਜ਼ਾਂ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਲੜੀ ਦੀ ਤਾਜ਼ਾ ਕੜੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਤੇਲ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ, ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ
ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਜਹਾਜ਼ ਸਮੱਗਲਿੰਗ ਵਿਚ ਸ਼ਾਮਲ ਸਨ। ਇਹ ਮੁਹਿੰਮ ਸੱਤ ਮਹੀਨਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਸ਼ੁਰੂ ਹੋਈ ਸੀ ਅਤੇ ਈਰਾਨ ਜੰਗ ’ਚ ਅਮਰੀਕੀ ਫੌਜ ਦੇ ਰੁੱਝੇ ਹੋਣ ਦੇ ਬਾਵਜੂਦ ਜਾਰੀ ਹੈ। ਤਾਜ਼ਾ ਹਮਲੇ ਦੇ ਨਾਲ ਹੀ ਸਤੰਬਰ ਦੀ ਸ਼ੁਰੂਆਤ ਵਿਚ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 175 ਤੱਕ ਪਹੁੰਚ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
