14 ਹਜ਼ਾਰ ਰੁਪਏ ਕਿੱਲੋਂ ਵਾਲੀ ਮਠਿਆਈ! ਲੱਗਾ ਹੁੰਦੈ 24 ਕੈਰੇਟ ਗੋਲਡ ਵਰਕ

Sunday, Oct 27, 2024 - 06:44 PM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ 'ਚ ਹਰ ਸਾਲ ਦੀਵਾਲੀ 'ਤੇ ਕੁਝ ਖਾਸ ਮਠਿਆਈਆਂ ਬਾਜ਼ਾਰ 'ਚ ਲਿਆਉਣ ਦੀ ਪਰੰਪਰਾ ਬਣ ਗਈ ਹੈ। ਇਸ ਵਾਰ ਅਮਰਾਵਤੀ ਦੇ ਇਕ ਦੁਕਾਨਦਾਰ ਨੇ ਇਕ ਅਨੋਖੀ ਮਿਠਾਈ 'ਸੋਨੇਰੀ ਭੋਗ' ਪੇਸ਼ ਕੀਤੀ ਹੈ। ਜਿਸ ਨੂੰ ਬਦਾਮ, ਕਾਜੂ, ਕਿਸ਼ਮਿਸ਼ ਅਤੇ ਪਿਸਤਾ ਤੋਂ ਤਿਆਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਇਸ ਮਿਠਾਈ 'ਤੇ 24 ਕੈਰੇਟ ਸੋਨੇ ਦਾ ਵਰਕ ਕੀਤਾ ਗਿਆ ਹੈ। ਇਸ ਮਿਠਾਈ ਦੀ ਮੰਗ ਸਿਰਫ ਅਮਰਾਵਤੀ ਹੀ ਨਹੀਂ ਪੂਰੇ ਮਹਾਰਾਸ਼ਟਰ 'ਚ ਦੇਖਣ ਨੂੰ ਮਿਲ ਰਹੀ ਹੈ।

ਦਰਅਸਲ, ਜਿਸ ਮਠਿਆਈ 'ਤੇ 24 ਕੈਰੇਟ ਸੋਨੇ ਦਾ ਕੰਮ ਕੀਤਾ ਗਿਆ ਹੈ, ਉਹ 'ਰਘੁਵੀਰ ਸਵੀਟਸ' ਨਾਮ ਦੀ ਦੁਕਾਨ 'ਚ ਬਣੀ ਹੈ। ਇਸ 24 ਕੈਰੇਟ ਸੋਨੇ ਦੇ ਵਰਕ ਸੋਨੇਰੀ ਭੋਗ ਦੀ ਕੀਮਤ 14 ਹਜ਼ਾਰ ਰੁਪਏ ਪ੍ਰਤੀ ਕਿਲੋ ਰੱਖੀ ਗਈ ਹੈ ਜੋ ਕਿ ਪਿਛਲੇ ਸਾਲ ਨਾਲੋਂ 3 ਹਜ਼ਾਰ ਰੁਪਏ ਵੱਧ ਹੈ। ਸੋਨੇ ਦੀ ਵਧਦੀ ਕੀਮਤ ਦੇ ਬਾਵਜੂਦ ਇਸ ਮਿਠਾਈ ਦੀ ਮੰਗ ਸਿਰਫ ਅਮਰਾਵਤੀ ਹੀ ਨਹੀਂ ਪੂਰੇ ਮਹਾਰਾਸ਼ਟਰ 'ਚ ਦੇਖਣ ਨੂੰ ਮਿਲ ਰਹੀ ਹੈ।

ਮਠਿਆਈਆਂ ਨੂੰ ਲੈ ਕੇ ਗਾਹਕਾਂ 'ਚ ਭਾਰੀ ਉਤਸ਼ਾਹ
ਦੁਕਾਨਦਾਰ ਚੰਦਰਕਾਂਤ ਪੋਪਟ ਦਾ ਕਹਿਣਾ ਹੈ ਕਿ ਦੀਵਾਲੀ 'ਤੇ ਖਾਸ ਮਠਿਆਈਆਂ ਦੀ ਪਰੰਪਰਾ ਹੈ ਅਤੇ ਸੋਨੇ ਦੇ ਕੰਮ ਵਾਲੀ ਇਹ ਮਠਿਆਈ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਹਰ ਘਰ ਦੀਵਾਲੀ 'ਤੇ ਕੁਝ ਖਾਸ ਮਠਿਆਈਆਂ ਦੀ ਇੱਛਾ ਹੁੰਦੀ ਹੈ। ਇਸ ਕਾਰਨ 24 ਕੈਰੇਟ ਗੋਲਡ ਵਰਕ ਵਾਲੀ 'ਸੋਨੇਰੀ ਭੋਗ' ਮਠਿਆਈ ਬਾਜ਼ਾਰ 'ਚ ਉਤਾਰੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਖਾਸ ਮਠਿਆਈ ਨੂੰ ਲੈ ਕੇ ਗਾਹਕਾਂ 'ਚ ਕਾਫੀ ਉਤਸ਼ਾਹ ਹੈ। ਇਸ ਨੂੰ ਦੇਖਣ ਅਤੇ ਖਰੀਦਣ ਲਈ ਅਮਰਾਵਤੀ ਦੇ ਬਾਜ਼ਾਰਾਂ 'ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।


Baljit Singh

Content Editor

Related News