ਮਾਂ ਨੂੰ ਕਮਰੇ ''ਚ ਬੰਦ ਕਰ ਕੇ ਛੁੱਟੀਆਂ ਮਨਾਉਣ ਚੱਲਾ ਗਿਆ ਬੇਟਾ
Monday, Oct 30, 2017 - 04:30 PM (IST)
ਕੋਲਕਾਤਾ— ਇੱਥੋਂ ਦੇ ਆਨੰਦਾਪੁਰ 'ਚ ਇਕ 96 ਸਾਲਾ ਔਰਤ ਨੂੰ ਕਮਰੇ 'ਚ ਬੰਦ ਕਰ ਕੇ ਉਸ ਦਾ ਬੇਟਾ ਛੁੱਟੀਆਂ ਮਨਾਉਣ ਚੱਲਾ ਗਿਆ। ਬਜ਼ੁਰਗ ਔਰਤ ਦੀ ਬੇਟੀ ਨੇ ਸੂਚਨਾ ਮਿਲਦੇ ਹੀ ਐਤਵਾਰ ਦੁਪਹਿਰ ਮਾਂ ਨੂੰ ਘਰੋਂ ਬਾਹਰ ਕੱਢਿਆ। ਉਸ ਤੋਂ ਬਾਅਦ ਉਸ ਨੇ ਆਨੰਦਾਪੁਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ। ਸਬਿਤਾ ਨਾਥ ਉਸ ਦੇ ਵੱਡੇ ਬੇਟੇ ਵਿਕਾਸ ਨਾਲ ਰਹਿੰਦੀ ਹੈ। ਵਿਕਾਸ ਬੈਂਕ ਕਰਮਚਾਰੀ ਹੈ। ਬਜ਼ੁਰਗ ਦਾ ਦੋਸ਼ ਹੈ ਕਿ ਜਦੋਂ ਉਹ ਸੌਂ ਰਹੀ ਸੀ, ਉਦੋਂ ਉਸ ਦਾ ਬੇਟਾ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਕੇ ਚੱਲਾ ਗਿਆ। ਜਦੋਂ ਉਹ ਉੱਠੀ ਤਾਂ ਉਸ ਨੇ ਦੇਖਿਆ ਕਿ ਘਰ ਕੋਈ ਨਹੀਂ ਹੈ। ਉਸ ਕੋਲ ਕੋਈ ਸਾਧਨ ਵੀ ਨਹੀਂ ਸੀ, ਜਿਸ ਨਾਲ ਉਹ ਕਿਸੇ ਨਾਲ ਸੰਪਰਕ ਕਰ ਸਕੇ।
ਸਬਿਤਾ ਦੇ ਛੋਟੇ ਬੇਟੇ ਨੇ ਦੱਸਿਆ ਕਿ ਉਸ ਨੂੰ ਯਕੀਨ ਨਹੀਂ ਹੁੰਦਾ ਕਿ ਉਸ ਦਾ ਵੱਡਾ ਭਰਾ ਵਿਕਾਸ ਉਸ ਦੀ ਮਾਂ ਨਾਲ ਅਜਿਹਾ ਕਰ ਸਕਦਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਭੈਣ ਨੇ ਘਰ ਬਾਹਰੋਂ ਬੰਦ ਦੇਖਿਆ ਤਾਂ ਉਸ ਨੂੰ ਕੁਝ ਸ਼ੱਕ ਹੋਇਆ। ਜਦੋਂ ਉਸ ਨੇ ਦਰਵਾਜ਼ਾ ਤੋੜਿਆ ਤਾਂ ਉਸ ਦੀ ਮਾਂ ਬੈੱਡ 'ਤੇ ਲੇਟੀ ਸੀ। ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਕੋਲ ਖਾਣ ਲਈ ਕੁਝ ਬਿਸਕੁਟ ਸਨ। ਉਸ ਕੋਲ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਟਾਇਲਟ ਤੱਕ ਜਾ ਸਕੇ, ਇਸ ਲਈ ਉਸ ਨੇ ਕਮਰੇ 'ਚ ਹੀ ਟਾਇਲਟ ਕੀਤੀ। ਬਾਅਦ 'ਚ ਖੁਦ ਕਮਰੇ ਦੀ ਸਫਾਈ ਕੀਤੀ।
