15 ਸਾਲ ਦੇ ਪੁੱਤਰ ਨੂੰ ਗਾਂਜਾ ਪੀਣ ਦੀ ਲੱਗੀ ਆਦਤ, ਮਾਂ ਨੇ ਦਿੱਤੀ ਅਜਿਹੀ ਸਜ਼ਾ ਕਿ ਤੱਕਦੇ ਰਹੇ ਗੁਆਂਢੀ

Tuesday, Apr 05, 2022 - 05:17 PM (IST)

15 ਸਾਲ ਦੇ ਪੁੱਤਰ ਨੂੰ ਗਾਂਜਾ ਪੀਣ ਦੀ ਲੱਗੀ ਆਦਤ, ਮਾਂ ਨੇ ਦਿੱਤੀ ਅਜਿਹੀ ਸਜ਼ਾ ਕਿ ਤੱਕਦੇ ਰਹੇ ਗੁਆਂਢੀ

ਹੈਦਰਾਬਾਦ– ਮਾਂ ਆਪਣੇ ਬੱਚਿਆਂ ਲਈ ਹਮੇਸ਼ਾ ਫਿਕਰਮੰਦ ਰਹਿੰਦੀ ਹੈ। ਮਾਂ ਦਾ ਪਿਆਰ ਦੁਨੀਆ ’ਚ ਸਭ ਤੋਂ ਅਨਮੋਲ ਹੁੰਦਾ ਹੈ, ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੀ ਹੈ। ਇਸ ਦਾ ਸਬੂਤ ਵੇਖਣ ਨੂੰ ਮਿਲਿਆ ਤੇਲੰਗਾਨਾ ’ਚ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। 

 

ਦਰਅਸਲ ਤੇਲੰਗਾਨਾ ’ਚ ਇਕ ਮਹਿਲਾ ਨੇ ਆਪਣੇ ਪੁੱਤਰ ਨੂੰ ਗਾਂਜਾ ਦੀ ਆਦਤ ਲਈ ਅਜਿਹੀ ਸਜ਼ਾ ਦਿੱਤੀ ਕਿ ਦੇਸ਼ ਦੀ ਪੁਲਸ ਦਾ ਟਾਰਚਰ ਵੀ ਉਸ ਅੱਗੇ ਫੇਲ੍ਹ ਸਾਬਤ ਹੋਇਆ। 15 ਸਾਲ ਦੇ ਪੁੱਤਰ ਦੀ ਗਾਂਜਾ ਪੀਣ ਦੀ ਆਦਤ ਤੋਂ ਨਾਰਾਜ਼ ਮਾਂ ਨੇ ਵਿਚ ਚੌਰਾਹੇ ’ਚ ਥਰਡ ਡਿਗਰੀ ਟਾਰਚਰ ਦਿੱਤਾ। ਇਸ ਮਾਂ ਨੇ ਪੁੱਤਰ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਮਗਰੋਂ ਉਸ ਦੀਆਂ ਅੱਖਾਂ ’ਚ ਮਿਰਚੀ ਪਾਊਡਰ ਪਾ ਦਿੱਤਾ। 

ਅੱਖਾਂ ’ਚ ਮਿਰਚੀ ਪਾਊਡਰ ਦੀ ਜਲਣ ਨਾਲ ਨੌਜਵਾਨ ਚੀਕਦਾ ਰਿਹਾ। ਜਿਸ ਤੋਂ ਬਾਅਦ ਗੁਆਂਢੀਆਂ ਨੇ ਲੜਕੇ ਦੀ ਮਾਂ ਨੂੰ ਪਾਣੀ ਪਾਉਣ ਲਈ ਕਿਹਾ ਪਰ ਮਾਂ ਨੇ ਇਕ ਨਾ ਸੁਣੀ। ਇਸ ਤੋਂ ਬਾਅਦ ਮਾਂ ਨੇ ਉਸ ਨੂੰ ਉਸ ਨੂੰ ਉਦੋਂ ਤੱਕ ਨਾ ਖੋਲ੍ਹਿਆ ਜਦੋਂ ਤੱਕ ਉਸ ਨੇ ਨਸ਼ਾ ਛੱਡਣ ਦਾ ਵਾਅਦਾ ਨਹੀਂ ਕਰ ਦਿੱਤਾ। ਇਹ ਘਟਨਾ ਤੇਲੰਗਾਨਾ ਦੇ ਸੂਰਯਾਪੇਟ ਜ਼ਿਲ੍ਹੇ ਦੇ ਕੋਡਾਡ ’ਚ ਦੀ ਹੈ।


author

Tanu

Content Editor

Related News