ਜ਼ਖਮੀ ਬਜ਼ੁਰਗ ਪਿਤਾ ਨੂੰ ਰੇਹੜੀ ''ਤੇ ਹਸਪਤਾਲ ਲੈ ਗਿਆ ਪੁੱਤ, ਸਮੇਂ ''ਤੇ ਨਹੀਂ ਮਿਲੀ ਐਂਬੂਲੈਂਸ

Monday, May 12, 2025 - 01:07 PM (IST)

ਜ਼ਖਮੀ ਬਜ਼ੁਰਗ ਪਿਤਾ ਨੂੰ ਰੇਹੜੀ ''ਤੇ ਹਸਪਤਾਲ ਲੈ ਗਿਆ ਪੁੱਤ, ਸਮੇਂ ''ਤੇ ਨਹੀਂ ਮਿਲੀ ਐਂਬੂਲੈਂਸ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ 'ਚ ਇੱਕ ਬਜ਼ੁਰਗ ਵਿਅਕਤੀ ਜ਼ਖਮੀ ਹੋ ਗਿਆ। ਜਦੋਂ ਐਂਬੂਲੈਂਸ ਉਪਲਬਧ ਨਹੀਂ ਸੀ ਤਾਂ ਪੁੱਤਰ ਆਪਣੇ ਬਜ਼ੁਰਗ ਪਿਤਾ ਰੇਹੜੀ 'ਤੇ ਹਸਪਤਾਲ ਲੈ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ ਨੂੰ ਲਕਸ਼ਮੀਚੰਦ ਸਾਹੂ ਸੜਕ ਪਾਰ ਕਰ ਰਿਹਾ ਸੀ। ਅਚਾਨਕ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਬਜ਼ੁਰਗ ਸੜਕ 'ਤੇ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀ ਦੇ ਪੁੱਤਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ...ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਐਕਸ਼ਨ ਮੋਡ 'ਚ ਸਰਕਾਰ,  39 ਬੰਗਲਾਦੇਸ਼ੀ ਨਾਗਰਿਕ ਫੜੇ

ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਕਾਫ਼ੀ ਦੇਰ ਤੱਕ ਉਪਲਬਧ ਨਹੀਂ ਸੀ। ਇਸ ਤੋਂ ਬਾਅਦ ਪੁੱਤਰ ਆਪਣੇ ਜ਼ਖਮੀ ਪਿਤਾ ਨੂੰ ਇੱਕ ਰੇਹੜੀ 'ਤੇ ਹਸਪਤਾਲ ਲੈ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News