ਰੋਹਤਕ ਕਤਲਕਾਂਡ: ਇਕਲੌਤੇ ਪੁੱਤ ਨੇ ਇਸ ਕਾਰਨ ਮਾਂ-ਬਾਪ, ਭੈਣ ਤੇ ਨਾਨੀ ਨੂੰ ਉਤਾਰਿਆ ਸੀ ਮੌਤ ਦੇ ਘਾਟ

Wednesday, Sep 01, 2021 - 01:39 PM (IST)

ਰੋਹਤਕ- ਹਰਿਆਣਾ ਦੇ ਰੋਹਤਕ ’ਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਮਾਮਲੇ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ ’ਚ ਪੁਲਸ ਸੁਪਰਡੈਂਟ ਰਾਹੁਲ ਸ਼ਰਮਾ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ’ਚ ਘਰ ਦੇ ਇਕਲੌਤੇ ਪੁੱਤ ’ਤੇ ਸ਼ੱਕ ਜ਼ਾਹਰ ਹੋਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ। ਪੁੱਛ-ਗਿੱਛ ਦੌਰਾਨ ਦੋਸ਼ੀ ਅਭਿਸ਼ੇਕ ਉਰਫ਼ ਮੋਨੂੰ ਨੇ ਆਪਣੇ ਜ਼ੁਰਮ ਕਬੂਲ ਕਰ ਲਿਆ। ਉਹ ਵਾਰ-ਵਾਰ ਦਿੱਤੇ ਬਿਆਨ ਬਦਲ ਰਿਹਾ ਸੀ, ਜਿਸ ਕਾਰਨ ਪੁਲਸ ਨੂੰ ਉਸ ’ਤੇ ਸ਼ੱਕ ਹੋਇਆ। ਪੁਲਸ ਅਨੁਸਾਰ, ਜਾਇਦਾਦ ਭੈਣ ਦੇ ਨਾਮ ਸੀ, ਜਿਸ ਕਾਰਨ ਅਭਿਸ਼ੇਕ ਨਾਰਾਜ਼ ਸੀ। ਇਸ ਲਈ ਉਸ ਨੇ ਕਤਲਕਾਂਡ ਨੂੰ ਅੰਜਾਮ ਦਿੱਤਾ। ਪੁਲਸ ਨੇ ਚਾਰ ਦਿਨਾਂ ਤੱਕ ਸ਼ੱਕੀਆਂ ਤੋਂ ਪੁੱਛ-ਗਿੱਛ ਤੋਂ ਬਾਅਦ ਸੋਮਵਾਰ ਨੂੰ ਮੁੱਖ ਦੋਸ਼ੀ ਨੂੰ ਪੁੱਛ-ਗਿੱਛ ਲਈ ਬੁਲਾਇਆ ਅਤੇ ਫਿਰ ਸੱਚ ਸਾਹਮਣੇ ਆਇਆ।

ਇਹ ਵੀ ਪੜ੍ਹੋ : ਰੋਹਤਕ ’ਚ ਪਹਿਲਵਾਨ ਦੇ ਪਰਿਵਾਰ ’ਤੇ ਅੰਨ੍ਹੇਵਾਹ ਫਾਇਰਿੰਗ, 3 ਮਰੇ

ਦੱਸਣਯੋਗ ਹੈ ਕਿ ਵਿਜੇ ਨਗਰ ਕਾਲੋਨੀ ਦਾ ਰਹਿਣ ਵਾਲਾ ਪ੍ਰਦੀਪ ਮਲਿਕ ਡੀਲਿੰਗ ਦਾ ਕੰਮ ਕਰਦਾ ਸੀ ਪਰ 27 ਅਗਸਤ ਪ੍ਰਦੀਪ, ਉਸ ਦੀ ਪਤਨੀ ਬਬਲੀ ਅਤੇ ਪ੍ਰਦੀਪ ਦੀ ਸੱਸ ਰੋਸ਼ਨੀ ਦੀਆਂ ਲਾਸ਼ਾਂ ਮਿਲੀਆਂ। ਇਹੀ ਨਹੀਂ ਪ੍ਰਦੀਪ ਦੀ 17 ਸਾਲਾ ਧੀ ਤਮੰਨਾ ਉਰਫ਼ ਨੇਹਾ ਜ਼ਖਮੀ ਹਾਲਤ ’ਚ ਪਈ ਹੋਈ ਸੀ। ਇਨ੍ਹਾਂ ਚਾਰਾਂ ਦੇ ਸਿਰ ’ਚ ਗੋਲੀ ਮਾਰੀ ਗਈ ਸੀ। ਪ੍ਰਦੀਪ ਦੀ ਧੀ ਨੂੰ ਇਲਾਜ ਲਈ ਰੋਹਤਕ ਪੀ.ਜੀ.ਆਈ. ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਤਮੰਨਾ ਦੀ ਗਰਦਨ ’ਚ ਗੋਲੀ ਲੱਗੀ ਸੀ, ਜੋ ਡਾਕਟਰ ਕੱਢ ਨਹੀਂ ਸਕੇ।

ਨੋਟ : ਇਸ ਘਟਨਾ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News