ਨਸ਼ੇ ਦੇ ਆਦੀ ਪੁੱਤ ਨੇ ਦਿਵਯਾਂਗ ਮਾਂ ਦਾ ਕੀਤਾ ਕਤਲ, ਖ਼ੁਦ ਨੂੰ ਵੀ ਹੋਇਆ ਲਹੂ-ਲੁਹਾਨ

Saturday, Sep 05, 2020 - 06:34 PM (IST)

ਨਸ਼ੇ ਦੇ ਆਦੀ ਪੁੱਤ ਨੇ ਦਿਵਯਾਂਗ ਮਾਂ ਦਾ ਕੀਤਾ ਕਤਲ, ਖ਼ੁਦ ਨੂੰ ਵੀ ਹੋਇਆ ਲਹੂ-ਲੁਹਾਨ

ਸ਼੍ਰੀਗੰਗਾਨਗਰ - ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਬੱਜੂ ਥਾਣਾ ਖੇਤਰ ਵਿਚ ਇਕ ਨੌਜਵਾਨ ਨੇ ਨਸ਼ੇ ਦੀ ਆਦਤ ਦੇ ਚੱਲਦੇ ਆਪਣੀ ਦਿਵਯਾਂਗ ਮਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਜਦਕਿ ਖ਼ੁਦ ਵੀ ਚਾਕੂ ਦੇ ਵਾਰ ਨਾਲ ਲਹੂ-ਲੁਹਾਨ ਕਰ ਲਿਆ। ਨੌਜਵਾਨ ਤੁਲਸਾਰਾਮ ਨੂੰ ਬੱਜੂ ਦੇ ਸਰਕਾਰੀ ਸਕੂਲ 'ਚ ਮੁੱਢਲੇ ਇਲਾਜ ਮਗਰੋਂ ਬੀਕਾਨੇਰ ਦੇ ਪੀ. ਬੀ. ਐੱਮ. ਹਸਪਤਾਲ ਵਿਚ ਰੈਫਰ ਕਰ ਦਿੱਤਾ। 
ਬੱਜੂ ਥਾਣਾ ਵਿਚ ਸਬ-ਇੰਸਪੈਕਟਰ ਨੇ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਤੁਲਸਾਰਾਮ ਮਜ਼ਦੂਰੀ ਕਰਦਾ ਪਰ ਵਧੇਰੇ ਨਸ਼ਾ ਕਰਨ ਦਾ ਵੀ ਆਦੀ ਹੈ। ਦੁਪਹਿਰ ਕਰੀਬ 11 ਵਜੇ ਨਸ਼ੇ ਦੀ ਗੱਲ ਨੂੰ ਲੈ ਕੇ ਹੀ ਮਾਂ-ਪੁੱਤਰ 'ਚ ਝਗੜਾ ਹੋ ਗਿਆ। ਇਸ ਦੌਰਾਨ ਗੁੱਸੇ ਵਿਚ ਆ ਕੇ ਤੁਲਸਾਰਾਮ ਨੇ ਤੇਜ਼ਧਾਰ ਚਾਕੂ ਨਾਲ ਦਿਵਯਾਂਗ ਮਾਂ 'ਤੇ ਕਈ ਵਾਰ ਕਰ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਉਸ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਖ਼ੁਦ ਦੇ ਵੀ ਢਿੱਡ 'ਚ ਚਾਕੂ ਮਾਰ ਕੇ ਜ਼ਖਮੀ ਕਰ ਲਿਆ। ਉਸ ਦੇ ਪਰਿਵਾਰ ਵਿਚ ਮਾਂ-ਪੁੱਤਰ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਤੁਲਸਾਰਾਮ ਖ਼ਿਲਾਫ਼ ਕਤਲ ਅਤੇ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


author

Tanu

Content Editor

Related News