ਬੇਟੇ ਦਾ ਹੋਇਆ ਕ.ਤ.ਲ, ਸਦਮੇ 'ਚ ਮਾਂ ਦੀ ਗਈ ਜਾਨ

Monday, Nov 11, 2024 - 05:46 PM (IST)

ਬਰੇਲੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਪੁਸ਼ਪੇਂਦਰ ਦੇ ਕਤਲ ਤੋਂ ਬਾਅਦ ਸਦਮੇ 'ਚ ਉਸ ਦੀ ਮਾਂ ਨਾਰਾਇਣੋ ਦੇਵੀ ਦੀ ਵੀ ਮੌਤ ਹੋ ਗਈ। ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵਾਲੇ ਸੋਮਵਾਰ ਸਵੇਰੇ ਲਾਸ਼ ਲੈ ਕੇ ਐੱਸ.ਐੱਸ.ਪੀ. ਦਫ਼ਤਰ ਪਹੁੰਚ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ, ਉਦੋਂ ਤੱਕ ਉਹ ਐੱਸ.ਐੱਸ.ਪੀ. ਦਫ਼ਤਰ 'ਚ ਹੀ ਧਰਨਾ ਪ੍ਰਦਰਸ਼ਨ ਕਰਨਗੇ। ਐੱਸ.ਐੱਸ.ਪੀ. ਦੇ ਭਰੋਸੇ 'ਤੇ ਪਰਿਵਾਰ ਵਾਲੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲੈ ਗਏ। ਐੱਸ.ਐੱਸ.ਪੀ. ਦਫ਼ਤਰ ਪਹੁੰਚੇ ਪਰਿਵਾਰ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਪੁਸ਼ਪੇਂਦਰ ਦੇ ਕਤਲ ਦੇ ਗਮ 'ਚ ਉਸ ਦੀ ਮਾਂ ਦੀ ਮੌਤ ਹੋ ਗਈ।

ਪਰਿਵਾਰ ਵਾਲਿਆਂ ਨੇ ਐੱਸਐੱਸਪੀ ਦਫ਼ਤਰ ਦੇ ਬਾਹਰ ਐਂਬੂਲੈਂਸ 'ਚ ਲਾਸ਼ ਰੱਖ ਕੇ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜਦੋਂ ਤੱਕ ਪੁਸ਼ਪੇਂਦਰ ਦੇ ਕਾਤਲ ਫੜੇ ਨਹੀਂ ਜਾਣਗੇ, ਉਦੋਂ ਤੱਕ ਇਹੀ ਧਰਨਾ ਦੇਣਗੇ। ਐੱਸਐੱਸਪੀ ਅਨੁਰਾਗ ਆਰੀਆ ਦੇ ਕਾਫ਼ੀ ਸਮਝਾਉਣ ਤੋਂ ਬਾਅਦ ਪਰਿਵਾਰ ਵਾਲੇ ਮੰਨ ਗਏ ਅਤੇ ਉੱਥੋਂ  ਲਾਸ਼ ਲੈ ਕੇ ਚਲੇ ਗਏ। ਪਰਿਵਾਰ ਵਾਲਿਆਂ ਨੂੰ ਐੱਸ.ਐੱਸ.ਪੀ. ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਕਤਲ ਕਰਨ ਵਾਲੇ ਪੁਲਸ ਦੀ ਗ੍ਰਿਫ਼ਤ 'ਚ ਹੋਣਗੇ। ਪੁਸ਼ਪੇਂਦਰ ਕਤਲਕਾਂਡ ਦੇ ਤਿੰਨ ਹੋਰ ਦੋਸ਼ੀਆਂ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁੱਛ-ਗਿੱਛ 'ਚ ਤਿੰਨਾਂ ਨੇ ਕਬੂਲ ਕੀਤਾ ਕਿ ਪੁਸ਼ਪੇਂਦਰ ਉਨ੍ਹਾਂ ਖ਼ਿਲਾਫ਼ ਚੱਲ ਰਹੇ 2 ਮੁਕੱਦਮਿਆਂ 'ਚ ਗਵਾਹ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News