ਨੌਕਰੀ ਪਾਉਣ ਲਈ ਪੁੱਤ ਨੇ ਪਿਓ ਦੀ ਕੀਤੀ ਹੱਤਿਆ, ਮਾਂ ਨੇ ਵੀ ਦਿੱਤਾ ਸਾਥ

Sunday, Jun 07, 2020 - 10:59 PM (IST)

ਨੌਕਰੀ ਪਾਉਣ ਲਈ ਪੁੱਤ ਨੇ ਪਿਓ ਦੀ ਕੀਤੀ ਹੱਤਿਆ, ਮਾਂ ਨੇ ਵੀ ਦਿੱਤਾ ਸਾਥ

ਕਰੀਮਨਗਰ—  ਤੇਲੰਗਾਨਾ ਦੇ ਇਕ ਪਿੰਡ 'ਚ ਨੌਕਰੀ ਪਾਉਣ ਦੇ ਲਾਲਚ 'ਚ ਇਕ ਨੌਜਵਾਨ ਨੇ ਆਪਣੇ ਪਿਓ ਦੀ ਹੱਤਿਆ ਕਰ ਦਿੱਤੀ, ਤਾਂ ਕਿ ਉਸ ਨੂੰ ਆਪਣੇ ਪਿਓ ਦੀ ਨੌਕਰੀ ਮਿਲ ਸਕੇ। ਇਸ ਸਾਜਸ਼ 'ਚ ਉਸ ਦੀ ਮਾਂ ਤੇ ਛੋਟੇ ਭਰਾ ਨੇ ਵੀ ਉਸ ਦਾ ਸਾਥ ਦਿੱਤਾ।

ਪੁਲਸ ਨੇ ਦੱਸਿਆ ਕਿ ਪੋਲੀਟੈਕਨਿਕ 'ਚ ਡਿਪਲੋਮਾ ਕਰ ਚੁੱਕੇ 25 ਸਾਲ ਦੇ ਇਕ ਨੌਜਵਾਨ ਨੇ ਤੌਲੀਏ ਨਾਲ ਮੂੰਹ ਦਬਾ ਕੇ ਆਪਣੇ ਪਿਓ ਦੀ ਹੱਤਿਆ ਕਰ ਦਿੱਤੀ। ਨੌਜਵਾਨ ਦਾ ਪਿਓ ਪੇਡਾਪੱਲੀ ਜ਼ਿਲ੍ਹੇ ਦੇ ਗੋਦਾਵਰੀਖਾਨੀ 'ਚ ਸਰਕਾਰੀ ਸੰਗਾਰੇਨੀ ਕੋਲਾ ਖਾਨ 'ਚ ਪੰਪ ਆਪਰੇਟਰ ਸੀ।
ਪੁਲਸ ਨੇ ਕਿਹਾ ਕਿ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ, ਉਸ ਦੀ ਮਾਂ ਫਰਾਰ ਹੈ। ਇਸ ਦੇ ਨਾਲ ਹੀ ਪੁਲਸ ਨੇ 2 ਮੋਬਾਇਲ ਫੋਨ ਅਤੇ ਅਪਰਾਧ 'ਚ ਇਸਤੇਮਾਲ ਤੌਲੀਆ ਜ਼ਬਤ ਕਰ ਲਿਆ ਹੈ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 302, 102ਬੀ, 201 ਅਤੇ 34 ਤਹਿਤ ਮਾਮਲਾ ਦਰਜ ਕੀਤਾ ਹੈ। ਸੰਗਾਰੇਨੀ ਕੋਲਾ ਖਾਨ ਸੂਬਾ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਨੌਕਰੀ ਦੌਰਾਨ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਦਿੰਦੀ ਹੈ।


author

Sanjeev

Content Editor

Related News