28 ਤੇ 29 ਅਕਤੂਬਰ ਨੂੰ 6 ਜ਼ਿਲ੍ਹਿਆਂ ''ਚ ਸਕੂਲ-ਕਾਲਜ ਰਹਿਣਗੇ ਬੰਦ ! ਚੱਕਰਵਾਤ ‘ਅਰਨਬ’ ਆਂਧਰਾ ਵੱਲ ਵਧਿਆ

Monday, Oct 26, 2026 - 06:55 PM (IST)

28 ਤੇ 29 ਅਕਤੂਬਰ ਨੂੰ 6 ਜ਼ਿਲ੍ਹਿਆਂ ''ਚ ਸਕੂਲ-ਕਾਲਜ ਰਹਿਣਗੇ ਬੰਦ ! ਚੱਕਰਵਾਤ ‘ਅਰਨਬ’ ਆਂਧਰਾ ਵੱਲ ਵਧਿਆ

ਅਮਰਾਵਤੀ, (ਏਜੰਸੀ)–ਭਾਰਤੀ ਮੌਸਮ ਵਿਗਿਆਨ ਵਿਭਾਗ (IMD.) ਨੇ ਸੋਮਵਾਰ ਨੂੰ ਦੱਸਿਆ ਕਿ ਬੰਗਾਲ ਦੀ ਖਾੜੀ ਉੱਪਰ ਬਣਿਆ ਡੂੰਘੇ ਦਬਾਅ ਵਾਲਾ ਖੇਤਰ ਚੱਕਰਵਾਤ ‘ਅਰਨਬ’ ਵਿਚ ਬਦਲ ਗਿਆ ਹੈ ਤੇ ਇਹ ਬੰਗਾਲ ਦੀ ਖਾੜੀ ਤੋਂ ਆਂਧਰਾ ਪ੍ਰਦੇਸ਼ ਦੇ ਤੱਟ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਹ 27 ਅਕਤੂਬਰ ਤੱਕ ਤੂਫ਼ਾਨ ਦਾ ਰੂਪ ਧਾਰ ਸਕਦਾ ਹੈ ਅਤੇ ਇਸ ਦੇ 28 ਅਕਤੂਬਰ ਦੀ ਸਵੇਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ ਚੱਕਰਵਾਤ ਦੇ ਉੱਤਰ-ਪੱਛਮੀ ਦਿਸ਼ਾ ਵੱਲ ਵਧਣ ਅਤੇ 28 ਅਕਤੂਬਰ ਦੀ ਸਵੇਰ ਤੱਕ ਬਾਪਟਲਾ ਤੇ ਵਿਸ਼ਾਖਾਪਟਨਮ ਵਿਚਕਾਰ ਆਂਧਰਾ ਪ੍ਰਦੇਸ਼ ਤੇ ਯਾਨਮ ਦੇ ਤੱਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਆਂਧਰਾ ਪ੍ਰਦੇਸ਼ ’ਚ ਲੱਗਭਗ 6 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਤਿਆਰੀ ਹੈ। ਤੱਟਵਰਤੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਹੈ। ਮਛੇਰਿਆਂ ਨੂੰ 29 ਅਕਤੂਬਰ ਤੱਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਆਂਧਰਾ ਪ੍ਰਦੇਸ਼, ਓਡਿਸ਼ਾ, ਤੇਲੰਗਾਨਾ, ਛੱਤੀਸਗੜ੍ਹ ਤੇ ਪੁਡੂਚੇਰੀ ਵਿਚ ਅਲਰਟ ਜਾਰੀ ਕੀਤਾ ਗਿਆ ਹੈ।

ਓਡਿਸ਼ਾ ’ਚ 60 ਬਚਾਅ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। 6 ਜ਼ਿਲ੍ਹਿਆਂ ਵਿਚ 28 ਤੇ 29 ਅਕਤੂਬਰ ਨੂੰ ਸਕੂਲ-ਕਾਲਜ ਬੰਦ ਰਹਿਣਗੇ। ਇਸ ਤੂਫ਼ਾਨ ਦੇ ਅਸਰ ਕਾਰਨ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਸਮੇਤ 10 ਸੂਬਿਆਂ ਵਿਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਤਾਮਿਲਨਾਡੂ ਵਿਚ ਪਿਛਲੇ 3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅਰਨੀ ਦੇ ਭਾਸਕਰ ਨਗਰ ਵਿਚ ਪਾਣੀ ਭਰ ਗਿਆ ਹੈ। ਲੋਕ ਆਪਣੇ ਘਰਾਂ ਵਿਚ ਫਸ ਗਏ ਹਨ। ਕੋਡਾਈਕਨਾਲ ਵਿਚ ਸੈਲਾਨੀਆਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਗਈ ਹੈ।


author

Shubam Kumar

Content Editor

Related News