ਰੇਲਵੇ ਰੋਡ 'ਤੇ ਜੂਆ ਖੇਡਦੇ 6 ਵਿਅਕਤੀ 65,000 ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ

Saturday, Oct 24, 2026 - 12:53 PM (IST)

ਰੇਲਵੇ ਰੋਡ 'ਤੇ ਜੂਆ ਖੇਡਦੇ 6 ਵਿਅਕਤੀ 65,000 ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ

ਗੁਰਦਾਸਪੁਰ (ਹਰਮਨ, ਵਿਨੋਦ)- ਗੁਰਦਾਸਪੁਰ ਪੁਲਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਰੇਲਵੇ ਰੋਡ 'ਤੇ ਸਥਿਤ ਇੱਕ ਇਮਾਰਤ 'ਚ ਛਾਪੇਮਾਰੀ ਕਰਕੇ ਜੂਆ ਖੇਡ ਰਹੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੌਕੇ ਤੋਂ ਮੁਲਜ਼ਮਾਂ ਕੋਲੋਂ 65,000 ਰੁਪਏ ਦੀ ਨਕਦੀ ਅਤੇ 52 ਪੱਤੇ ਤਾਸ਼ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ

ਮਿਲੀ ਜਾਣਕਾਰੀ ਅਨੁਸਾਰ ਪੁਲਸ ਟੀਮ ਨਾਲ ਗਸ਼ਤ ਦੇ ਸਬੰਧ ਵਿੱਚ ਮੰਡੀ ਚੌਂਕ ਗੁਰਦਾਸਪੁਰ ਵਿਖੇ ਮੌਜੂਦ ਸਨ। ਇਸੇ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰੇਲਵੇ ਰੋਡ ਗੁਰਦਾਸਪੁਰ ''ਤੇ ਸਥਿਤ ਪ੍ਰਵੀਨ ਕੁਮਾਰ ਦੀ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਕੁਝ ਵਿਅਕਤੀ ਜੂਆ ਖੇਡ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਤੁਰੰਤ ਉਕਤ ਜਗ੍ਹਾ 'ਤੇ ਛਾਪੇਮਾਰੀ ਕਰਕੇ ਛੇ ਵਿਅਕਤੀਆਂ ਨੂੰ ਜੂਆ ਖੇਡਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸੋਮਵਾਰ ਤੇ ਮੰਗਲਵਾਰ ਨੂੰ ਇਨ੍ਹਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ

ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਰਜਿੰਦਰ ਕੁਮਾਰ, ਰਵੀ ਕੁਮਾਰ ਵਾਸੀ ਰੇਲਵੇ ਕਲੋਨੀ ਗੁਰਦਾਸਪੁਰ, ਰਵੀ ਕੁਮਾਰ , ਵਿਜੇ ਕੁਮਾਰ, ਰਮਨ ਕੁਮਾਰ ਅਤੇ ਰਜਨੀਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ''ਚੋਂ 65,000 ਰੁਪਏ ਦੀ ਭਾਰਤੀ ਕਰੰਸੀ ਅਤੇ 52 ਪੱਤੇ ਤਾਸ਼ ਬਰਾਮਦ ਕਰਕੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਕੀਤਾ ਹੈ ।

ਇਹ ਵੀ ਪੜ੍ਹੋ-ਗੁਰਦਾਸਪੁਰ: ਪਟਾਕੇ ਵੇਚਣ ਲਈ ਕੱਢੇ ਜਾਣਗੇ ਲੱਕੀ ਡਰਾਅ, ਚਾਹਵਾਨਾਂ ਲਈ ਇਸ ਦਿਨ ਆਖਰੀ ਮੌਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News