ਸ਼ਰਾਬ ਲਈ ਪੈਸੇ ਨਾ ਦੇਣ ''ਤੇ ਬੇਟੇ ਨੇ ਲਈ ਮਾਂ ਦੀ ਜਾਨ, ਬਾਪ ਜ਼ਿੰਦਗੀ ਤੇ ਮੌਤ ਨਾਲ ਲੜ ਰਿਹੈ ਜੰਗ

Monday, Aug 05, 2024 - 12:25 PM (IST)

ਸ਼ਰਾਬ ਲਈ ਪੈਸੇ ਨਾ ਦੇਣ ''ਤੇ ਬੇਟੇ ਨੇ ਲਈ ਮਾਂ ਦੀ ਜਾਨ, ਬਾਪ ਜ਼ਿੰਦਗੀ ਤੇ ਮੌਤ ਨਾਲ ਲੜ ਰਿਹੈ ਜੰਗ

ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਜੈਰਾਮਪੁਰ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੇਟੇ ਨੇ ਆਪਣੀ ਮਾਂ ਤੋਂ ਸ਼ਰਾਬ ਲਈ ਪੈਸੇ ਮੰਗੇ ਤਾਂ ਮਾਂ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ ਗੁੱਸੇ 'ਚ ਬੇਟੇ ਨੇ ਮਾਂ ਦੇ ਸਿਰ 'ਤੇ ਸਰੀਏ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ ਪਿਤਾ 'ਤੇ ਵੀ ਜਾਨਲੇਵਾ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪਿਤਾ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਿਹਾ ਹੈ। ਫਿਲਹਾਲ ਘਟਨਾ ਦੇ ਬਾਅਦ ਤੋਂ ਦੋਸ਼ੀ ਬੇਟਾ ਫਰਾਰ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਜੈਰਾਮਪੁਰ 'ਚ ਬੇਟੇ ਮਾਂ ਤੋਂ ਸ਼ਰਾਬ ਪੀਣ ਲਈ ਪੈਸੇ ਮੰਗਦਾ ਰਹਿੰਦਾ ਸੀ ਪਰ ਇਸ ਵਾਰ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਾਂ ਖਾਣਾ ਖਾਣ ਲਈ ਆਪਣੇ ਪਤੀ ਨਾਲ ਮੰਜੇ 'ਤੇ ਬੈਠ ਗਈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਬੇਟਾ ਪੈਸਾ ਨਾ ਦੇਣ 'ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਜਦੋਂ ਉਸ ਦੇ ਮਾਤਾ-ਪਿਤਾ ਖਾਣਾ ਖਾ ਰਹੇ ਸਨ, ਉਦੋਂ ਦੋਸ਼ੀ ਨੇ ਮਾਂ ਦੇ ਸਿਰ 'ਤੇ ਸਰੀਏ ਨਾਲ ਤਿੰਨ ਵਾਰ ਕੀਤੇ। ਜਿਸ ਨਾਲ ਮਾਂ ਖੂਨ ਨਾਲ ਲੱਥਪੱਥ ਹੋ ਗਈ।

ਇਸ ਵਿਚ ਬੇਟੇ ਨੇ ਪਿਤਾ ਦੇ ਸਿਰ 'ਤੇ ਵੀ ਸਰੀਏ ਨਾਲ ਹਮਲਾ ਕਰ ਦਿੱਤਾ। ਦੋਹਾਂ ਨੂੰ ਮ੍ਰਿਤਕ ਮੰਨ ਕੇ ਦੋਸ਼ੀ ਬੇਟਾ ਮੌਕੇ 'ਤੇ ਫਰਾਰ ਹੋ ਗਿਆ। ਜਿਸ ਸਮੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਸਮੇਂ ਘਰ 'ਚ ਮਾਂ-ਬੇਟੇ ਅਤੇ ਪਿਤਾ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਹਾਲਾਂਕਿ ਜਦੋਂ ਇਸ ਗੱਲ ਦਾ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਹ ਗੰਭੀਰ ਹਾਲਤ 'ਚ ਖੂਨ ਨਾਲ ਲੱਥਪੱਥ ਔਰਤ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉੱਥੇ ਹੀ ਦੋਸ਼ੀ ਦੇ ਪਿਤਾ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵੀ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈਣ ਤੋਂ ਬਾਅਦ ਉਸ ਨੂੰ ਪੋਸਟਮਾਰਟਮ ਲਈ ਮੁਰਦਾਘਰ ਰੱਖਵਾ ਦਿੱਤਾ ਹੈ ਅਤੇ ਦੋਸ਼ੀ ਬੇਟੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8     


author

DIsha

Content Editor

Related News