ਫਿਲਮੀ ਡਾਇਲਾਗ ਬੋਲਦੇ ਹੋਏ ਬੇਟੇ ਨੇ ਕੀਤਾ ਪਿਤਾ ਦਾ ਕਤਲ

Tuesday, Apr 28, 2020 - 02:24 AM (IST)

ਫਿਲਮੀ ਡਾਇਲਾਗ ਬੋਲਦੇ ਹੋਏ ਬੇਟੇ ਨੇ ਕੀਤਾ ਪਿਤਾ ਦਾ ਕਤਲ

ਮੁੰਬਈ - ਮਹਾਰਾਸ਼ਟਰ ਦੇ ਨਾਗਪੁਰ 'ਚ 25 ਸਾਲਾ ਬੇਟੇ ਨੇ ਆਪਣੇ ਹੀ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਦਾ ਜਦੋਂ ਇਸ ਤੋਂ ਵੀ ਮਨ ਨਹੀਂ ਭਰਿਆ ਤਾਂ ਉਸ ਨੇ ਆਪਣੇ ਪਿਤਾ ਦੇ ਪ੍ਰਾਇਵੇਟ ਪਾਰਟ ਨੂੰ ਵੀ ਤੇਜਧਾਰ ਹਥਿਆਰ ਨਾਲ ਕੱਟ ਦਿੱਤਾ।

ਜਾਣਕਾਰੀ ਮੁਤਾਬਕ ਬਿਨਾਂ ਕਿਸੇ ਉਕਸਾਵੇ ਦੇ ਦੋਸ਼ੀ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਪਰਿਵਾਰ ਵਾਲਿਆਂ ਮੁਤਾਬਕ ਦੋਸ਼ੀ ਪੇਸ਼ੇ ਤੋਂ ਜਿਮ ਟਰੇਨਰ ਹੈ ਅਤੇ ਉਸ ਦਾ ਨਾਂ ਵਿਕ੍ਰਾਂਤ ਪਿੱਲੇਵਰ ਹੈ। ਉਨ੍ਹਾਂ ਦੱਸਿਆ ਕਿ ਉਹ ਫਿਲਮੀ ਡਾਇਲਾਗ ਬੋਲਦਾ ਹੋਇਆ ਆਇਆ ਅਤੇ ਪਿਤਾ ਦੀ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਦੋਸ਼ੀ ਬੇਟੇ ਨੇ ਪਿਤਾ ਦੇ ਪ੍ਰਾਇਵੇਟ ਪਾਰਟ ਨੂੰ ਵੀ ਕੱਟ ਦਿੱਤਾ।

ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਦੱਸਿਆ ਕਿ ਬਿਨਾਂ ਕਿਸੇ ਕਾਰਣ ਦੋਸ਼ੀ ਫਿਲਮਾਂ ਤੋਂ ਪ੍ਰਭਾਵਿਤ ਹੋ ਕੇ ਡਾਇਲਾਗ ਬੋਲਦਾ ਹੋਇਆ ਆਇਆ ਅਤੇ ਪਿਤਾ 'ਤੇ ਹਮਲਾ ਕਰ ਦਿੱਤਾ। ਪੁਲਸ ਮੁਤਾਬਕ ਪਰਿਵਾਰ ਵਾਲਿਆਂ ਨੂੰ ਉਸ ਦੇ ਇਸ ਹਿੰਸਕ ਸੁਭਾਅ ਦਾ ਕੋਈ ਅੰਦਾਜਾ ਨਹੀਂ ਸੀ। ਇੱਥੇ ਤੱਕ ਕਿ ਦੋਸ਼ੀ ਨੂੰ ਕਾਬੂ ਕਰਣ ਲਈ ਪੰਜ ਪੁਲਸ ਕਰਮਚਾਰੀਆਂ ਨੂੰ ਵੀ ਕਾਫ਼ੀ ਦੇਰ ਤੱਕ ਕੜੀ ਮਸ਼ੱਕਤ ਕਰਨੀ ਪਈ। ਹੱਤਿਆ ਦੇ ਕਾਰਣਾਂ ਦਾ ਹਾਲੇ ਤਕ ਪਤਾ ਨਹੀਂ ਲੱਗਾ ਹੈ ਪੁਲਸ ਜਾਂਚ ਕਰ ਰਹੀ ਹੈ।


author

Inder Prajapati

Content Editor

Related News