ਰੱਖੜੀ ਵਾਲੇ ਦਿਨ ਸ਼ਰਾਬੀ ਪੁੱਤ ਨੇ ਕਰ''ਤਾ ਕਾਂਡ ! ਚਾਕੂ ਮਾਰ-ਮਾਰ ਪਿਓ ਦਾ ਕੀਤਾ ਕਤਲ
Saturday, Aug 09, 2025 - 11:44 AM (IST)

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਪੇਂਡੂ ਥਾਣਾ ਖੇਤਰ ਦੇ ਇਕ ਪਿੰਡ 'ਚ ਇਕ ਨੌਜਵਾਨ ਨੇ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਆਪਣੇ ਬਜ਼ੁਰਗ ਪਿਤਾ 'ਤੇ ਚਾਕੂ ਅਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਸਬੰਧ 'ਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਟੇਸ਼ਨ ਇੰਚਾਰਜ ਅਨੂਪ ਦੂਬੇ ਨੇ ਦੱਸਿਆ ਕਿ ਕੁਲਕੁਮਾਰੀ ਪਿੰਡ 'ਚ ਸ਼ੁੱਕਰਵਾਰ ਸ਼ਾਮ ਲਗਭਗ 6:30 ਵਜੇ ਸ਼ਰਾਬ ਦੇ ਨਸ਼ੇ 'ਚ ਗੋਰੇਲਾਲ (35) ਨੇ ਆਪਣੇ ਪਿਤਾ ਨੰਦਲਾਲ ਕੁਸ਼ਵਾਹਾ (60) 'ਤੇ ਚਾਕੂ ਅਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਘਟਨਾ ਸਮੇਂ ਪਰਿਵਾਰ ਦੇ ਹੋਰ ਮੈਂਬਰ ਝੋਨਾ ਲਾਉਣ ਲਈ ਖੇਤ ਗਏ ਹੋਏ ਸਨ, ਚੀਕਾਂ ਸੁਣ ਕੇ ਗੁਆਂਢੀ ਮੌਕੇ 'ਤੇ ਪਹੁੰਚੇ ਅਤੇ ਪਰਿਵਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਦੂਬੇ ਨੇ ਕਿਹਾ ਕਿ ਕੁਸ਼ਵਾਹਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ,"ਗੋਰੇਲਾਲ ਸ਼ਰਾਬ ਦਾ ਆਦੀ ਹੈ ਅਤੇ ਸ਼ਰਾਬ ਦੇ ਨਸ਼ੇ 'ਚ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਇਹ ਅਪਰਾਧ ਕੀਤਾ।" ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਾਤ ਨੂੰ ਹੀ ਗੋਰੇਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8