ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ

Saturday, Nov 14, 2020 - 10:38 AM (IST)

ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ

ਲੋਹਰਦਗਾ- ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ 'ਚ ਇਕ ਪਿਤਾ ਵਲੋਂ ਧੀ ਦੀ ਬਲੀ ਚੜ੍ਹਾਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। 6 ਸਾਲਾ ਇਕਲੌਤੀ ਧੀ ਨੂੰ ਅੰਧਵਿਸ਼ਵਾਸ 'ਚ ਸਿਰਫ਼ ਇਸ ਲਈ ਮਾਰ ਦਿੱਤਾ ਗਿਆ, ਕਿਉਂਕਿ ਉਸ ਨੂੰ ਪੁੱਤ ਚਾਹੀਦਾ ਸੀ। ਘਟਨਾ ਪੇਸ਼ਰਾਰ ਪ੍ਰਖੰਡ ਹੈੱਡ ਕੁਆਰਟਰ ਪੰਚਾਇਤ ਦੇ ਬੋਂਡੋਬਾਰ ਪਿੰਡ ਦੀ ਹੈ। ਬੋਂਡੋਬਾਰ ਪਿੰਡ 'ਚ ਜਾਦੂ-ਟੂਣੇ ਦੇ ਚੱਕਰ 'ਚ ਸੁਮਨ ਨਗੇਸੀਆ ਨੇ ਆਪਣੀ 6 ਸਾਲਾ ਧੀ ਦੀ ਬਲੀ ਚੜ੍ਹਾ ਦਿੱਤੀ। ਜਾਦੂ-ਟੂਣਾ ਕਰਨ ਵਾਲਿਆਂ ਨੇ ਸੁਮਨ ਨੂੰ ਕਿਹਾ ਸੀ ਕਿ ਧੀ ਦੀ ਬਲੀ ਚੜ੍ਹਾਏਗਾ ਤਾਂ ਪੁੱਤ ਦਾ ਜਨਮ ਹੋਵੇਗਾ। ਇਸੇ ਅੰਧਵਿਸ਼ਵਾਸ 'ਚ ਉਸ ਨੇ ਆਪਣੀ ਧੀ ਦੀ ਬਲੀ ਚੜ੍ਹਾ ਦਿੱਤੀ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਬੁਝਿਆ ਘਰ ਦਾ ਚਿਰਾਗ, ਜੋਤ ਜਗਾ ਕੇ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ

26 ਸਾਲਾ ਦੋਸ਼ੀ ਸੁਮਨ ਨਗੇਸੀਆ ਅਨਪੜ੍ਹ ਹੈ। ਉਹ ਰੋਜ਼ੀ-ਰੋਟੀ ਲਈ ਦੂਜੇ ਪ੍ਰਦੇਸ਼ 'ਚ ਗਿਆ ਹੋਇਆ ਸੀ। ਉੱਥੇ ਕਿਸੇ ਜਾਦੂ-ਟੂਣੇ ਨਾਲ ਪੁੱਤ ਪ੍ਰਾਪਤੀ ਨੂੰ ਲੈ ਕੇ ਚਰਚਾ ਕੀਤੀ ਸੀ ਅਤੇ ਦੱਸਿਆ ਸੀ ਕਿ ਉਸ ਦੀ 6 ਸਾਲਾ ਧੀ ਹੈ ਅਤੇ ਉਸ ਨੂੰ ਪੁੱਤ ਨਹੀਂ ਹੋਇਆ ਸੀ। ਪੁੱਤ ਲਈ ਕੀ ਉਪਾਅ ਕਰਨਾ ਹੋਵੇਗਾ। ਪੁੱਤ ਦੀ ਇੱਛਾ 'ਚ ਸੁਮਨ ਨੇ ਭਗਤ ਆਦਿ ਨੂੰ ਬੁਲਾ ਕੇ ਘਰ 'ਚ ਪੂਜਾ ਕੀਤੀ ਅਤੇ ਵੇਹੜੇ 'ਚ ਧੀ ਦੀ ਬਲੀ ਚੜ੍ਹਾ ਦਿੱਤੀ। ਧੀ ਨੂੰ ਬਲੀ ਚੜ੍ਹਾਏ ਜਾਣ ਤੋਂ ਬਾਅਦ 26 ਸਾਲਾ ਸੁਮਨ ਨਗੇਸੀਆ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਸੁਮਨ ਦੀ ਪਤਨੀ 21 ਸਾਲਾ ਫੁਲਮਨੀਆ ਨਗੇਸੀਆ ਡਰ ਕਾਰਨ ਪਾਖਰ ਦੇ ਸਿਕਰਾਗੜ੍ਹਾ ਸਥਿਤ ਆਪਣੇ ਪੇਕੇ ਚੱਲੀ ਗਈ ਹੈ। ਜਾਦੂ-ਟੂਣਾ ਕਰਨ ਵਾਲੇ ਭਗਤਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿੱਥੋਂ ਪਿੰਡ ਆਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸੁਮਨ ਨੇ ਆਪਣੀ ਧੀ ਸੁਸ਼ਮਾ ਦੀ ਵੇਹੜੇ 'ਚ ਪੂਜਾ ਪਾਠ ਕਰਨ ਤੋਂ ਬਾਅਦ ਹੀ ਬਲੀ ਦੇ ਦਿੱਤੀ। ਪੁਲਸ ਨੇ ਸੁਮਨ ਨੂੰ ਲੋਹਰਦਗਾ ਜੇਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਪ੍ਰੇਮੀ ਦੇ ਵਿਆਹ ਤੋਂ ਦੁਖ਼ੀ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ


author

DIsha

Content Editor

Related News