ਮਾਂ ਦੀ ਦਲੇਰੀ ਨਾਲ ਬਚੀ ਪੁੱਤਰ ਦੀ ਜਾਨ : ਕੋਲ੍ਹਾਪੁਰ ''ਚ ਦਿਨ-ਦਿਹਾੜੇ ਤਲਵਾਰ ਨਾਲ ਹਮਲਾ, ਘਟਨਾ CCTV ''ਚ ਕੈਦ

Tuesday, Aug 20, 2024 - 06:52 AM (IST)

ਮਾਂ ਦੀ ਦਲੇਰੀ ਨਾਲ ਬਚੀ ਪੁੱਤਰ ਦੀ ਜਾਨ : ਕੋਲ੍ਹਾਪੁਰ ''ਚ ਦਿਨ-ਦਿਹਾੜੇ ਤਲਵਾਰ ਨਾਲ ਹਮਲਾ, ਘਟਨਾ CCTV ''ਚ ਕੈਦ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਕੋਲ੍ਹਾਪੁਰ ਦੇ ਜੈਸਿੰਘਪੁਰ ਇਲਾਕੇ 'ਚ ਕੱਲ੍ਹ ਦੁਪਹਿਰ ਕਰੀਬ 1:30 ਵਜੇ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਸ 'ਚ ਇਕ ਮਾਂ ਨੇ ਆਪਣੇ ਬੇਟੇ ਦੀ ਜਾਨ ਬਚਾਈ। ਸੀਸੀਟੀਵੀ ਫੁਟੇਜ ਵਿਚ ਸੜਕ ਕਿਨਾਰੇ ਇਕ ਵਿਅਕਤੀ ਆਪਣੇ ਸਕੂਟਰ ’ਤੇ ਬੈਠਾ ਆਪਣੀ ਮਾਂ ਨਾਲ ਗੱਲ ਕਰਦਾ ਦਿਖਾਈ ਦਿੱਤਾ ਜਦੋਂ ਇਕ ਸਕੂਟਰ ’ਤੇ ਤਿੰਨ ਵਿਅਕਤੀ ਆਏ ਅਤੇ ਉਨ੍ਹਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

ਹਾਲਾਂਕਿ ਨੌਜਵਾਨ ਇਸ ਹਮਲੇ 'ਚ ਵਾਲ-ਵਾਲ ਬਚ ਗਿਆ। ਘਟਨਾ ਦੌਰਾਨ ਨੌਜਵਾਨ ਦੀ ਮਾਂ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਹਮਲਾਵਰਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਉਸ ਦੀ ਬਹਾਦਰੀ ਨੂੰ ਦੇਖ ਕੇ ਉਸ ਦੇ ਪੁੱਤਰ ਨੇ ਵੀ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਕੱਠੇ ਹੋ ਕੇ ਹਮਲਾਵਰਾਂ ਨੂੰ ਉਥੋਂ ਭਜਾ ਦਿੱਤਾ।

ਪੁਲਸ ਨੇ ਤਿੰਨੋਂ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਉਕਤ ਵਿਅਕਤੀ ਦਾ ਮੁਲਜ਼ਮਾਂ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ ਅਤੇ ਇਸੇ ਦੁਸ਼ਮਣੀ ਕਾਰਨ ਇਹ ਹਮਲਾ ਹੋਇਆ। ਘਟਨਾ ਦੇ ਸਮੇਂੇ ਵਿਅਕਤੀ ਦਾ ਪਿਤਾ ਸ਼ਹਿਰ ਤੋਂ ਬਾਹਰ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News