ਜਨਮਦਿਨ ਸਪੈਸ਼ਲ: ਸਵੇਰੇ ਯੋਗ ਤੋਂ ਰਾਤ ਦੇ ਸੌਂਣ ਤੱਕ, ਕੁਝ ਅਜਿਹੀ ਹੀ ਪੀ.ਐੱਮ. ਮੋਦੀ ਦੀ ਰੋਜ਼ਾਨਾ ਰੂਟੀਨ

09/17/2017 10:03:52 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ' ਚ ਇਹ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਨੂੰ ਸਵਸਥ ਅਤੇ ਸਾਦਾ ਜੀਵਨ ਪਸੰਦ ਹੈ। ਉਨ੍ਹਾਂ ਦਾ ਯੋਗ ਨਾਲ ਲਗਾਅ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਪ੍ਰਧਾਨ ਮੰਤਰੀ ਦੇ ਸਿਹਤ ਜੀਵਨਸ਼ੈਲੀ ਦਾ ਹੀ ਨਤੀਜਾ ਹੈ ਕਿ 67 ਸਾਲ ਦੇ ਹੋਣ ਦੇ ਬਾਵਜੂਦ ਉਹ ਐਕਟਿਵ ਅਤੇ ਊਰਜਾ ਭਰਪੂਰ ਨਜ਼ਰ ਆਉਂਦੇ ਹਨ। ਪੀ.ਐੱਮ. ਮੋਦੀ ਦਾ ਜਨਮ 17 ਸਤੰਬਰ 1950 ਨੂੰ ਵਡਨਗਰ 'ਚ ਹੋਇਆ ਸੀ। ਉਸ ਸਮੇਂ ਵਡਨਗਰ ਮੁੰਬਈ ਦਾ ਹਿੱਸਾ ਹੋਇਆ ਕਰਦਾ ਸੀ, ਹਾਲਾਂਇਕ ਹੁਣ ਵਡਨਗਰ ਗੁਜਰਾਤ 'ਚ ਹੈ। ਭਾਰਤ ਦੇ ਮੌਜੂਦਾ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸਾਲ 2014 'ਚ ਕਿਹਾ ਸੀ ਕਿ ਪੀ.ਐੱਮ. ਮੋਦੀ ਨਾ ਤਾਂ ਖੁਦ ਸੋਂਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਜ਼ਿਆਦਾ ਸੌਣ ਦਿੰਦੇ ਹਨ। ਅਜਿਹੇ 'ਚ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਨਰਿੰਦਰ ਮੋਦੀ ਖੁਦ ਕਿਸ ਤਰ੍ਹਾਂ ਦਿਨ ਬਿਤਾਉਂਦਾ ਹਨ।
ਸਵੇਰੇ 5 ਵਜੇ ਉੱਠਦੇ ਹਨ 
ਦੇਰ ਰਾਤ ਜਾਗ ਕੇ ਕੰਮ ਕਰਨ ਵਾਲੇ ਪੀ.ਐੱਮ. ਮੋਦੀ ਸਵੇਰੇ 5 ਵਜੇ ਹੀ ਬਿਸਤਰ ਛੱਡ ਦਿੰਦੇ ਹਨ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਰਾਤ 'ਚ ਸਿਰਫ 3 ਤੋਂ 4 ਘੰਟੇ ਨੀਂਦ ਲੈਂਦੇ ਹਨ। ਦਿਨ 'ਚ ਪੀ.ਐੱਮ. ਨੂੰ ਸੌਣਾ ਜਾਂ ਬਿਸਤਰ 'ਤੇ ਲੇਟਣਾ ਪਸੰਦ ਨਹੀਂ ਹੈ। ਇਸ ਲਈ ਸਵੇਰੇ ਉੱਠਣ ਤੋਂ ਬਾਅਦ ਉਹ ਰਾਤ ਨੂੰ ਹੀ ਬਿਸਤਰ 'ਤੇ ਜਾਂਦੇ ਹਨ।
ਯੋਗ ਦਾ ਅਭਿਆਸ
ਪੀ.ਐੱਮ. ਮੋਦੀ ਸਵੇਰੇ ਉੱਠਣ ਤੋਂ ਬਾਅਦ ਅੱਧੇ ਘੰਟੇ ਤੱਕ ਯੋਗ ਅਤੇ ਸੂਰਜ ਨਮਸਕਾਰ ਕਰਦੇ ਹਨ। ਇਹ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹਨ।
ਅਖਬਾਰ ਅਤੇ ਈ-ਮੇਲ
ਪੀ.ਐੱਮ. ਮੋਦੀ ਸਵੇਰੇ ਅਖਬਾਰ ਪੜ੍ਹਨਾ ਪਸੰਦ ਕਰਦੇ ਹੈ। ਉਹ ਉੱਠਦੇ ਹੀ ਕੰਮ 'ਚ ਜੁਟ ਜਾਂਦੇ ਹਨ। ਸਵੇਰੇ ਆਪਣੇ ਮੇਲ ਬਾਕਸ ਵੀ ਚੈੱਕ ਕਰਦੇ ਹਨ ਅਤੇ ਜੇਕਰ ਜ਼ਰੂਰੀ ਹੋਇਆ ਤਾਂ ਲੱਗੇ ਹੱਥ ਉਸ ਦਾ ਜਵਾਬ ਵੀ ਦੇ ਦਿੰਦੇ ਹਨ।
ਸਵੇਰੇ 7 ਵਜੇ ਤੱਕ ਦੇਸ਼ ਦੁਨੀਆ ਦਾ ਹਾਲ ਜਾਣ ਚੁਕੇ ਹੁੰਦੇ ਹਨ ਮੋਦੀ
ਮੋਦੀ ਦੀ ਟੇਬਲ ਤੱਕ ਸਵੇਰੇ ਦੇਸ਼ ਅਤੇ ਦੁਨੀਆ ਦੇ ਸਾਰੇ ਅਖਬਾਰ ਪੁੱਜ ਚੁਕੇ ਹੁੰਦੇ ਹਨ। ਸਵੇਰੇ 7 ਵਜੇ ਤੱਕ ਉਹ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਨਾਲ ਰੂ-ਬੂ-ਰੂ ਹੋ ਚੁਕੇ ਹੁੰਦੇ ਹਨ। 
ਸਵੇਰ ਦਾ ਨਾਸ਼ਤਾ
ਪੀ.ਐੱਮ. ਮੋਦੀ ਨੂੰ ਸਵੇਰੇ ਹਲਕਾ-ਫੁਲਕਾ ਨਾਸ਼ਤਾ ਪਸੰਦ ਹੈ। ਹਾਂ ਪਰ ਨਾਸ਼ਤੇ ਦੇ ਨਾਲ ਅਦਰਕ ਵਾਲੀ ਚਾਹ ਜ਼ਰੂਰ ਚਾਹੀਦੀ ਹੈ।
ਦੁਪਹਿਰ ਦਾ ਖਾਣਾ
ਮੋਦੀ ਦੇ ਲੇਖਕ ਕਿਸ਼ੋਰ ਮਕਵਾਨਾ ਅਨੁਸਾਰ ਤਾਂ ਮੋਦੀ ਨੂੰ ਜ਼ਿਆਦਾ ਤੇਲ ਮਸਾਲਾ ਪਸੰਦ ਨਹੀਂ ਹੈ। ਜੋ ਵੀ ਸਾਦਾ ਮਿਲਦਾ ਹੈ ਉਹ ਖਾ ਲੈਂਦੇ ਹਨ। ਉਨ੍ਹਾਂ ਦੇ ਖਾਣੇ 'ਚ ਹਮੇਸ਼ਾ ਖਿੱਚੜੀ, ਕੜ੍ਹੀ, ਉਪਮਾ, ਖਾਕਰਾ ਆਦਿ ਸ਼ਾਮਲ ਹੁੰਦਾ ਹੈ। ਉਨ੍ਹਾਂ ਦਾ ਖਾਣਾ ਉਨ੍ਹਾਂ ਦਾ ਕੁੱਕ ਬਦਰੀਮੀਨਾ ਹੀ ਤਿਆਰ ਕਰਦਾ ਹੈ।
ਸਵੇਰ ਤੋਂ ਸ਼ਾਮ ਤੱਕ ਖਬਰਾਂ 'ਤੇ ਨਜ਼ਰ
ਪੀ.ਐੱਮ. ਮੋਦੀ ਦੇ ਮੀਡੀਆ ਨਾਲ ਅਹਿਮ ਰਿਸ਼ਤੇ ਰਹੇ ਹਨ। ਇਸ ਲਈ ਖਬਰਾਂ 'ਤੇ ਆਪਣੀ ਨਜ਼ਰ ਬਣਾਏ ਰੱਖਦੇ ਹਨ। ਜਦੋਂ ਉਹ ਆਪਣੇ ਘਰ ਹੁੰਦੇ ਹਨ ਤਾਂ ਰਾਤ ਦੇ 10 ਤੋਂ 12 ਵਜੇ ਦਰਮਿਆਨ ਨਿਊਜ਼ ਸਟੂਡੀਓ 'ਚ ਹੋਣ ਵਾਲੀਆਂ ਬਹਿਸਾਂ ਨੂੰ ਜ਼ਰੂਰ ਸੁਣਦੇ ਹਨ। ਡਾਈਨਿੰਗ ਟੇਬਲ 'ਤੇ ਵੀ ਮੋਦੀ ਚੈਨਲਾਂ ਦੀ ਅਦਲਾ-ਬਦਲੀ ਕਰਦੇ ਰਹਿੰਦੇ ਹਨ।
ਸਮੇਂ 'ਤੇ ਦਫ਼ਤਰ
ਮੋਦੀ ਆਪਣੇ ਸਮੇਂ ਨੂੰ ਲੈ ਕੇ ਕਾਫੀ ਪਾਬੰਦ ਹਨ। ਉਹ ਦਫ਼ਤਰ 'ਚ ਬਿਲਕੁੱਲ ਸਮੇਂ 'ਤੇ ਪੁੱਜਦੇ ਹਨ ਅਤੇ ਦੂਜਿਆਂ ਤੋਂ ਵੀ ਇਹੀ ਆਸ ਰੱਖਦੇ ਹਨ ਕਿ ਪੀ.ਐੱਮ. ਸਵੇਰੇ 9 ਵਜੇ ਆਪਣੇ ਦਫ਼ਤਰ ਪੁੱਜ ਜਾਂਦੇ ਹਨ।
11.30 ਵਜੇ ਹੀ ਕਰਦੇ ਹਨ ਲੰਚ
ਪੀ.ਐੱਮ. ਮੋਦੀ ਸਵੇਰੇ 11.30 ਵਜੇ ਲੰਚ ਕਰ ਲੈਂਦੇ ਹਨ। ਪੀ.ਐੱਮ. ਦਾ ਖਾਣਾ ਉਨ੍ਹਾਂ ਦਾ ਕੁੱਕ ਬਦਰੀਮੀਨਾ ਹੀ ਬਣਾਉਂਦਾ ਹੈ ਅਤੇ ਵਿਦੇਸ਼ ਦੌਰਿਆਂ ਦੌਰਾਨ ਵੀ ਉਹ ਨਾਲ ਜਾਂਦਾ ਹੈ।
ਸ਼ਾਮ ਦੀ ਚਾਹ
ਮੋਦੀ ਸ਼ਾਮ ਦੀ ਚਾਹ 4.30 ਵਜੇ ਪੀਂਦੇ ਹਨ। ਉਨ੍ਹਾਂ ਨੂੰ ਚਾਹ ਨਾਲ ਬਿਸਕੁੱਟ ਖਾਣਾ ਵੀ ਪਸੰਦ ਹੈ।
14 ਘੰਟੇ ਦਫ਼ਤਰ
ਰਾਤ ਦਾ ਖਾਣਾ ਖਾਣ ਤੋਂ ਪਹਿਲਾਂ ਪੀ.ਐੱਮ. ਮੋਦੀ ਦਫ਼ਤਰ 'ਚ 14 ਘੰਟੇ ਕੰਮ ਕਰਦੇ ਹਨ। ਰਾਤ ਦਾ ਖਾਣਾ ਉਹ 10 ਵਜੇ ਖਾਂਦੇ ਹਨ। ਪੀ.ਐੱਮ. ਮੋਦੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਰਾਤ ਦੇ ਖਾਣੇ ਦੇ ਸਮੇਂ ਵੀ ਕਈ ਵਾਰ ਮੀਟਿੰਗ ਕਰ ਲੈਂਦੇ ਹਨ। ਹਾਲਾਂਕਿ ਇਹ ਮੀਟਿੰਗ ਛੋਟੀ ਹੁੰਦੀ ਹੈ।
ਫੋਨ 'ਤੇ ਗੱਲ
ਪੀ.ਐੱਮ. ਮੋਦੀ ਹਮੇਸ਼ਾ ਰਾਤ ਦੇ ਸਮੇਂ ਹੀ ਆਪਣੇ ਕਰੀਬੀਆਂ ਨਾਲ ਗੱਲਬਾਤ ਕਰਦੇ ਹਨ। ਖਾਣੇ ਦੌਰਾਨ ਅਤੇ ਉਸ ਤੋਂ ਬਾਅਦ ਉਹ ਕੁਝ ਨਿਊਜ਼ ਚੈਨਲ ਵੀ ਦੇਖਦੇ ਹਨ ਅਤੇ ਫਿਰ 12 ਤੋਂ 1 ਦਰਮਿਆਨ ਸੌਂ ਜਾਂਦੇ ਹਨ।


Related News