ਕੁਝ ਤਾਕਤਾਂ ਜੰਮੂ ਕਸ਼ਮੀਰ ''ਚ ਵਿਕਾਸ ਨਹੀਂ ਦੇਖਣਾ ਚਾਹੁੰਦੀਆਂ : ਮਨੋਜ ਸਿਨਹਾ
Monday, Dec 27, 2021 - 06:18 PM (IST)
ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਤਾਕਤਾਂ ਖੇਤਰ 'ਚ ਵਿਕਾਸ ਹੁੰਦੇ ਦੇਖਦਾ ਨਹੀਂ ਚਾਹੁੰਦੀਆਂ ਪਰ ਸਰਕਾਰ ਜਲਦ ਹੀ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਨਵੀਂ ਜਗ੍ਹਾ 'ਚ ਤਬਦੀਲ ਕਰ ਦੇਵੇਗੀ। ਸਿਨਹਾ ਨੇ ਰੀਅਲ ਸਟੇਟ 'ਤੇ ਹੋਈ ਪਹਿਲੀ ਕਾਫਰੈਂਸ 'ਚ ਕਿਹਾ,''ਜੰਮੂ ਕਸ਼ਮੀਰ ਦੇ ਵਿਕਾਸ 'ਚ ਪੈਦਾ ਹੋਣ ਵਾਲੀਆਂ ਰੁਕਵਟਾਂ ਨੂੰ ਅਸੀਂ ਹਟਾ ਦੇਵਾਂਗੇ। ਕੁਝ ਤਾਕਤਾਂ ਇਸ ਖੇਤਰ 'ਚ ਵਿਕਾਸ ਨਹੀਂ ਚਾਹੁੰਦੀਆਂ ਹਨ।'' ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਡਾ. ਜਿਤੇਂਦਰ ਸਿੰਘ ਵੀ ਇਸ ਕਾਨਫਰੈਂਸ 'ਚ ਸ਼ਾਮਲ ਹੋਏ। ਦਿਨ ਭਰ ਚਲੇ ਇਸ ਆਯੋਜਨ 'ਚ ਦੇਸ਼ ਭਰ ਤੋਂ ਕਈ ਬਿਲਡਰ, ਨਿਵੇਸ਼ਕ ਅਤੇ ਰੀਅਲ ਐਸਟੇਟ ਕਾਰੋਬਾਰੀ ਸ਼ਾਮਲ ਹੋਏ। ਰੀਅਲ ਐਸਟੇਟ ਸਮਿਟ 2021 ਦੌਰਾਨ 18,300 ਕਰੋੜ ਰੁਪਏ ਦੇ 39 ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਗਏ। ਇਸ ਤੋਂ ਬਾਅਦ ਉੱਪ ਰਾਜਪਾਲ ਨੇ ਐਲਾਨ 'ਚ ਕਿਹਾ,''ਸ਼੍ਰੀਨਗਰ 'ਚ 22 ਮਈ ਨੂੰ ਅਸੀਂ ਅਗਲਾ ਰੀਅਲ ਐਸਟੇਟ ਕਾਨਫਰੈਂਸ ਦਾ ਆਯੋਜਨ ਕਰਾਂਗੇ। ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਦੇਸ਼ ਦੇ ਕਈ ਹਿੱਸਿਆਂ ਦੀ ਤਰ੍ਹਾਂ ਕੇਂਦਰੀ ਸਕੱਤਰੇਤ ਹੋਵੇਗਾ, ਜਿਸ ਲਈ ਜ਼ਮੀਨ ਚਿੰਨ੍ਹਿਤ ਕਰ ਲਈ ਗਈ ਹੈ।''
ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ
ਸਿਨਹਾ ਨੇ ਕਿਹਾ,''ਸਾਡੀ ਸਰਕਾਰ ਜੰਮੂ ਕਸ਼ਮੀਰ ਨੂੰ ਵਿਕਾਸ ਦੇ ਹਰ ਮਾਇਨੇ 'ਚ ਨਵੀਆਂ ਉਚਾਈਆਂ 'ਤੇ ਲਿਜਾਉਣ ਲਈ ਵਚਨਬੱਧ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਤਰੱਕੀ ਨੂੰ ਲੈ ਕੇ ਇੱਥੇ ਦੇ ਲੋਕਾਂ ਨੇ ਕਈ ਕਠਿਨਾਈਆਂ ਦਾ ਸਾਹਮਣਾ ਕੀਤਾ ਹੈ ਪਰ ਹੁਣ ਉਹ ਭਵਿੱਖ 'ਚ ਵਿਕਾਸ ਦਾ ਨਵਾਂ ਦੌਰ ਦੇਖਣਗੇ।'' ਜੰਮੂ ਕਸ਼ਮੀਰ ਦੇ ਵਿਕਾਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਮਨੋਜ ਸਿਨਹਾ ਨੇ ਕਿਹਾ,''ਪ੍ਰਦੇਸ਼ 'ਚ ਨਿਵੇਸ਼ਕਾਂ ਨੂੰ ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਵਿਸ਼ੇਸ਼ ਉਤਸ਼ਾਹ ਰਾਸ਼ੀ ਦਿੱਤੀ ਜਾਵੇਗੀ ਅਤੇ ਹੋਰ ਹਿੱਸਿਆਂ ਦੀ ਤਰ੍ਹਾਂ ਅਸੀਂ ਸਟਾਂਪ ਡਿਊਟੀ ਦੇ ਮਸਲੇ 'ਤੇ ਵੀ ਵਿਚਾਰ ਕਰ ਰਹੇ ਹਾਂ।''
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ