ਮਣੀਪੁਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕੁਝ ਤਾਕਤਾਂ, ਲੋਕਾਂ ਨੂੰ ਰਹਿਣਾ ਚਾਹੀਦਾ ਇਕਜੁਟ : CM ਬੀਰੇਨ ਸਿੰਘ
Tuesday, Nov 28, 2023 - 11:24 AM (IST)

ਇੰਫਾਲ (ਭਾਸ਼ਾ)- ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਰਾਜ ਦੀ ਮੌਜੂਦਾ ਸਥਿਤੀ ਦਾ ਹੱਲ ਲੱਭਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁਟ ਰਹਿਣਾ ਚਾਹੀਦਾ। ਇੱਥੇ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਰਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲੋਕਾਂ ਨੂੰ ਇਕਜੁਟ ਰਹਿਣਾ ਚਾਹੀਦਾ। ਸਿੰਘ ਨੇ ਕਿਹਾ,''ਰਾਜਨੀਤਕ ਮਤਭੇਦਾਂ ਨੂੰ ਰਾਜਨੀਤਕ ਹੀ ਰਹਿਣ ਦਿਓ ਪਰ ਜਦੋਂ ਮੁੱਦਾ ਰਾਸ਼ਟਰੀ ਜਾਂ ਰਾਜ ਦੀ ਏਕਤਾ ਦਾ ਹੋਵੇ ਤਾਂ ਸਾਰੇ ਮਤਭੇਦਾਂ ਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ।'' ਉਨ੍ਹਾਂ ਕਿਹਾ,''ਇਹ ਆਪਸ 'ਚ ਲੜਨ ਦਾ ਸਮਾਂ ਨਹੀਂ ਹੈ।''
ਇਹ ਵੀ ਪੜ੍ਹੋ : ਭਿਆਨਕ ਹਾਦਸਾ, ਦੋਸਤ ਦੇ ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੀਆਂ ਰਚਨਾਤਮਕ ਆਲੋਚਨਾਵਾਂ, ਸਲਾਹਾਂ ਅਤੇ ਸੁਝਾਵਾਂ ਦਾ ਸੁਆਗਤ ਕਰਦੀ ਹੈ। ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਦੀ ਏਕਤਾ 'ਤੇ ਕੋਈ ਖ਼ਤਰਾ ਜਾਂ ਇੱਥੇ ਰਹਿਣ ਵਾਲੇ ਕਰੀਬ 34 ਭਾਈਚਾਰਿਆਂ ਨੂੰ ਤੋੜਨ ਦੀ ਇਜਾਜ਼ਤ ਨਹੀਂ ਦੇ ਸਕਦੀ। ਰਾਜ ਸਰਕਾਰ ਅਤੇ ਕੇਂਦਰ 'ਤੇ ਮਈ ਤੋਂ ਰਾਜ ਨੂੰ ਤਬਾਹ ਕਰ ਰਹੀ ਜਾਤੀ ਹਿੰਸਾ ਨਾਲ ਨਜਿੱਠਣ 'ਚ ਅਸਫ਼ਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਮਣੀਪੁਰ ਦੇ ਕੁਕੀ-ਜੋ ਸਮੂਹ ਆਦਿਵਾਸੀ ਖੇਤਰਾਂ ਲਈ ਇਕ ਵੱਖ ਪ੍ਰਸ਼ਾਸਨ ਦੀ ਮੰਗ ਕਰ ਰਹੇ ਹਨ। ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ 'ਚ ਮਈ 'ਚ ਪਰਬਤੀ ਜ਼ਿਲ੍ਹਿਆਂ 'ਚ 'ਆਦਿਵਾਸੀ ਇਕਜੁਟਤਾ ਮਾਰਚ' ਆਯੋਜਿਤ ਕੀਤੇ ਜਾਣ ਤੋਂ ਬਾਅਦ ਭੜਕੀ ਹਿੰਸਾ ਦੇ ਬਾਅਦ ਤੋਂ 180 ਤੋਂ ਵੱਧ ਲੋਕ ਮਾਰੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8