ਹੈਲੀਕਾਪਟਰ ਹਾਦਸੇ ''ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ ''ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ

Wednesday, Dec 08, 2021 - 09:09 PM (IST)

ਹੈਲੀਕਾਪਟਰ ਹਾਦਸੇ ''ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ ''ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ

ਨਵੀਂ ਦਿੱਲੀ - ਭਾਰਤੀ ਹਵਾਈ ਫੌਜ (IAF) ਦਾ ਇੱਕ ਹੈਲੀਕਾਪਟਰ ਬੁੱਧਵਾਰ ਨੂੰ ਕਰੈਸ਼ ਹੋ ਗਿਆ। ਇਸ ਹੈਲੀਕਾਪਟਰ ਵਿੱਚ ਸਵਾਰ ਰਹੇ ਪ੍ਰਮੁੱਖ ਰੱਖਿਆ ਪ੍ਰਧਾਨ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਹਵਾਈ ਫੌਜ ਨੇ ਕਿਹਾ ਕਿ ਦੁਰਘਟਨਾ ਵਿੱਚ ਜ਼ਖ਼ਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਵੇਲਿੰਗਟਨ ਵਿੱਚ ਫੌਜ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹੈਲੀਕਾਪਟਰ ਵਿੱਚ ਕੁਲ 14 ਲੋਕ ਸਵਾਰ ਸਨ।

ਇਹ ਵੀ ਪੜ੍ਹੋ - ਅਮਿਤ ਸ਼ਾਹ, ਰਾਜਨਾਥ ਸਮੇਤ ਹੋਰ ਮੰਤਰੀਆਂ ਨੇ ਟਵੀਟ ਕਰ ਬਿਪਿਨ ਰਾਵਤ ਦੀ ਮੌਤ 'ਤੇ ਜਤਾਇਆ ਦੁੱਖ

ਗਰੁੱਪ ਕੈਪਟਨ ਵਰੁਣ ਸਿੰਘ ਨੂੰ ਇਸ ਸਾਲ ਗਣਤੰਤਰ ਦਿਵਸ ਮੌਕੇ ਸੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2020 ਵਿੱਚ LCA ਤੇਜਸ ਏਅਰਕ੍ਰਾਫਟ ਨੂੰ ਐਮਰਜੈਂਸੀ ਸਥਿਤੀ ਵਿੱਚ ਬਚਾਇਆ ਸੀ। ਇਸ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਰੁਣ ਸਿੰਘ ਲਈ ਦੁਆਵਾਂ ਕੀਤੀਆਂ ਹਨ। ਰਾਜਨਾਥ ਸਿੰਘ ਨੇ ਕਿਹਾ, ਇਸ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ। ਗਰੁੱਪ ਕੈਪਟਨ ਵਰੁਣ ਸਿੰਘ ਦੇ ਜਲਦੀ ਤੰਦਰੁਸਤ ਹੋਣ ਦੀ ਅਰਦਾਸ ਕਰਦਾ ਹਾਂ, ਜਿਨ੍ਹਾਂ ਦਾ ਫਿਲਹਾਲ ਫੌਜੀ ਹਸਪਤਾਲ, ਵੇਲਿੰਗਟਨ ਵਿੱਚ ਇਲਾਜ ਚੱਲ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News