ਜੰਮੂ ਕਸ਼ਮੀਰ ''ਚ ਫ਼ੌਜ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ''ਤੇ ਚਲਾਈਆਂ ਗੋਲੀਆਂ
Tuesday, Jul 09, 2024 - 10:23 AM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ 'ਚ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਫ਼ੌਜ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਡਰੋਨ 'ਤੇ ਗੋਲੀਆਂ ਚਲਾਈਆਂ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਹਾਲਾਂਕਿ, ਡਰੋਨ ਸੋਮਵਾਰ ਦੇਰ ਰਾਤ ਨੂੰ ਕੁਝ ਦੇਰ ਤੱਕ ਭਾਰਤੀ ਖੇਤਰ ਦੇ ਉੱਪਰ ਮੰਡਰਾਉਣ ਤੋਂ ਬਾਅਦ ਪਾਕਿਸਤਾਨ ਪਰਤ ਗਿਆ। ਉਨ੍ਹਾਂ ਦੱਸਿਆ ਕਿ ਕੰਟਰੋਲ ਰੇਖਾ 'ਤੇ ਤਾਇਨਾਤ ਭਾਰਤੀ ਫ਼ੌਜੀਆਂ ਨੇ ਰਾਤ ਕਰੀਬ 9.15 ਵਜੇ ਇਕ ਪਾਕਿਸਤਾਨੀ ਡਰੋਨ ਨੂੰ 1,000 ਮੀਟਰ ਤੋਂ ਵੱਧ ਦੀ ਉੱਚਾਈ 'ਤੇ ਉੱਡਦੇ ਹੋਏ ਦੇਖ ਉਸ ਨੂੰ ਮਾਰ ਸੁੱਟਣ ਲਈ 10 ਮਿੰਟ 'ਚ 5 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਪਰਤ ਗਿਆ।
ਅਧਿਕਾਰੀਆਂ ਅਨੁਸਾਰ, ਅੱਧੇ ਘੰਟੇ ਤੋਂ ਵੀ ਵੱਧ ਸਮੇਂ ਬਾਅਦ ਇਕ ਪਾਕਿਸਤਾਨੀ ਡਰੋਨ ਨੂੰ ਮੁੜ ਭਾਰਤੀ ਖੇਤਰ 'ਚ ਆਉਂਦੇ ਹੋਏ ਦੇਖਿਆ ਗਿਆ ਅਤੇ ਉਸ 'ਤੇ 2 ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਉਹ ਵੀ ਪਾਕਿਸਤਾਨੀ ਸਰਹੱਦ ਵੱਲ ਚੱਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜੀਆਂ ਨੇ ਸਵੇਰ ਹੁੰਦੇ ਹੀ ਸਰਹੱਦ 'ਤੇ ਸਥਿਤ ਪਿੰਡਾਂ 'ਚ ਤਲਾਸ਼ ਮੁਹਿੰਮ ਚਲਾਈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਪਾਕਿਸਤਾਨੀ ਡਰੋਨ ਨੇ ਭਾਰਤੀ ਖੇਤਰ 'ਚ ਕੋਈ ਹਥਿਆਰ ਜਾਂ ਨਸ਼ੀਲੇ ਪਦਾਰਥ ਨਾ ਸੁੱਟੇ ਹੋਣ। ਜੰਮੂ ਕਸ਼ਮੀਰ ਪੁਲਸ ਨੇ ਹਥਿਆਰ ਅਤੇ ਨਸ਼ੀਲੇ ਪਦਾਰਥ ਸੁੱਟਣ ਲਈ ਸਰਹੱਦ 'ਤੇ ਉੱਡ ਰਹੇ ਡਰੋਨ ਬਾਰੇ ਕੋਈ ਵੀ ਸੂਚਨਾ ਦੇਣ 'ਤੇ ਤਿੰਨ ਲੱਖ ਰੁਪਏ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e