ਜੰਮੂ ਕਸ਼ਮੀਰ ''ਚ ''ਆਪਰੇਸ਼ਨਲ ਟਾਸਕ'' ਦੌਰਾਨ ਜਵਾਨ ਸ਼ਹੀਦ

01/13/2024 1:18:26 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਇਕ ਮੋਹਰੀ ਇਲਾਕੇ 'ਚ 'ਆਪਰੇਸ਼ਨਲ ਟਾਸਕ' ਦੌਰਾਨ 24 ਸਾਲਾ ਜਵਾਨ ਸ਼ਹੀਦ ਹੋ ਗਿਆ। ਫ਼ੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਅਨੁਸਾਰ ਗੁਰਪ੍ਰੀਤ ਸਿੰਘ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਮਾਂ ਲਖਵਿੰਦਰ ਕੌਰ ਹਨ। ਗੁਰਪ੍ਰੀਤ ਵੀਰਵਾਰ ਨੂੰ 'ਆਪਰੇਸ਼ਨ ਟਾਸਕ' ਦੌਰਾਨ ਸ਼ਹੀਦ ਹੋਏ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੁਪਵਾੜਾ 'ਚ ਕੰਟਰੋਲ ਰੇਖਾ ਕੋਲ ਹਥਿਆਰ ਬਰਾਮਦ

ਫ਼ੌਜ ਦੀ ਚਿਨਾਰ ਕੋਰ ਨੇ 'ਐਕਸ' 'ਤੇ ਇਕ ਪੋਸਟ 'ਚ ਦੱਸਿਆ,''ਬਾਰਾਮੂਲਾ ਸੈਕਟਰ ਦੇ ਮੋਹਰੀ ਖੇਤਰ 'ਚ 'ਆਪਰੇਸ਼ਨਲ ਟਾਸਕ' ਦੌਰਾਨ ਗੁਰਪ੍ਰੀਤ ਸਿੰਘ ਦੀ ਸ਼ਹੀਦੀ 'ਤੇ ਚਿਨਾਰ ਕੋਰ ਨੂੰ ਦੁੱਖ ਹੈ।'' ਫ਼ੌਜ ਨੇ ਕਿਹਾ,''ਦੁੱਖ ਦੀ ਇਸ ਘੜੀ 'ਚ ਭਾਰਤੀ ਫ਼ੌਜ ਸੋਗ ਪੀੜਤ ਪਰਿਵਾਰ ਨਾਲ ਇਕਜੁਟਤਾ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਕਲਿਆਣ ਲਈ ਵਚਨਬੱਧ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News