ਕੋਰੋਨਾ ਨੂੰ ਲੈ ਕੇ ਰੇਲਵੇ ਮੰਤਰਾਲਾ ਦਾ ਵੱਡਾ ਫੈਸਲਾ, ਆਈਸੋਲੇਸ਼ਨ ਸੈਂਟਰ ਬਣਨਗੇ ਰੇਲ ਦੇ ਕੋਚ

03/28/2020 11:55:54 AM

ਨੈਸ਼ਨਲ ਡੈਸਕ : ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿਚ ਫੈਲਣ ਤੋਂ ਰੋਕਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਕੋਰੋਨਾ ਪ੍ਰਭਾਵਿਤਾਂ ਦੇ ਇਲਾਜ ਲਈ ਸਰਕਾਰ ਨਵੇਂ ਤਰੀਕੇ ਅਪਨਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ਵਿਚਾਲੇ ਰੇਲ ਮੰਤਰਾਲਾ ਨੇ ਵੀ ਵੱਡਾ ਕਦਮ ਚੁੱਕਦਿਆਂ ਟ੍ਰੇਨ ਦੇ ਡਿੱਬਿਆਂ ਨੂੰ ਕੋਰੋਨਾ ਆਈਸੋਲੇਸ਼ਨ ਸੈਂਟਰ ਬਨਾਉਣ ਦਾ ਐਲਾਨ ਕੀਤਾ ਹੈ।

ਜਾਣਕਾਰੀ ਮੁਤਾਬਕ ਰੇਲਵੇ 20 ਹਜ਼ਾਰ ਕੋਚ ਨੂੰ ਆਈਸੋਲੇਸ਼ਨ ਸੈਂਟਰ ਬਨਾਉਣ ’ਤੇ ਵਿਚਾਰ ਕਰ ਰਹੀ ਹੈ। ਜ਼ਰੂਰਤ ਪਈ ਤਾਂ ਕੋਰੋਨਾ ਦੇ ਮਰੀਜ਼ਾਂ ਨੂੰ ਇਨ੍ਹਾਂ ਕੋਚਾਂ ਵਿਚ ਰੱਖਿਆ ਜਾਵੇਗਾ, ਇਸ ਦੇ ਲਈ ਇਨ੍ਹਾਂ ਹਜ਼ਾਰਾਂ ਡਿੱਬਿਆਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਟ੍ਰੇਨਾਂ ਦੇ ਕੋਚ ਨੂੰ ਸੈਨੇਟਾਈਜ਼ ਕਰਨ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਤਕ ਇਨ੍ਹਾਂ ਵਿਚ ਹਜ਼ਾਰਾਂ ਅਨਜਾਨ ਯਾਤਰੀਆਂ ਨੇ ਸਫਰ ਕੀਤਾ ਹੈ। ਇਨ੍ਹਾਂ ਵਿਚ ਕੌਣ ਕੋਰਨਾ ਪ੍ਰਭਾਵਿਤ ਸੀ ਜਾਂ ਹੋਰ ਬੀਮਾਰੀਆਂ ਨਾਲ ਪ੍ਰਭਾਵਿਤ ਸੀ, ਇਸ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਡਿੱਬਿਆਂ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਸਾਰੀਆਂ ਟ੍ਰੇਨਾਂ ਆਰ. ਪੀ. ਐੱਫ. ਦੀ ਨਿਗਰਾਨੀ ਵਿਚ ਦੇ ਦਿੱਤੀ ਗਈ ਹੈ।

ਉੱਥੇ ਹੀ ਇਸ ਤੋਂ ਪਹਿਲਾਂ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰ ਦੱਸਿਆ ਕਿ ਕੋਰੋਨਾ ਵਾਇਰਸ ਖਿਲਾਫ ਇਸ ਲੜਾਈ ਵਿਚ ਰੇਲਵੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਿਭਾ ਰਿਹਾ ਹੈ। ਪੂਰੇ ਦੇਸ਼ ਵਿਚ ਜ਼ਰੂਰੀ ਵਸਤਾਂ ਦੀ ਕਮੀ ਨੂੰ ਕੰਟਰੋਲ ਰੂਮ ਤੋਂ ਮਾਨਿਟਰ ਕੀਤਾ ਜਾ ਰਿਹਾ ਹੈ। ਰੇਲਵੇ ਸੂਬਾ ਸਰਕਾਰਾਂ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਇਹ ਯਕੀਨੀ ਕਰਨ ’ਚ ਲੱਗੀ ਹੈ ਕਿ ਜਿੱਥੇ ਵੀ ਜ਼ਰੂਰੀ ਚੀਜ਼ਾਂ ਦੀ ਕਮੀ ਹੋਵੇ ਉੱਥੇ ਖਾਸ ਮਾਲਗੱਡੀ ਨਾਲ ਸਾਮਾਨ ਭੇਜਿਆ ਜਾ ਸਕੇ।


Ranjit

Content Editor

Related News