ਸੂਰਜ ਗ੍ਰਹਿਣ 2020: ਗ੍ਰਹਿਣ ਦਾ ਪੰਛੀਆਂ 'ਤੇ ਵੀ ਪਿਆ ਡੂੰਘਾ ਅਸਰ

Sunday, Jun 21, 2020 - 04:23 PM (IST)

ਸੂਰਜ ਗ੍ਰਹਿਣ 2020: ਗ੍ਰਹਿਣ ਦਾ ਪੰਛੀਆਂ 'ਤੇ ਵੀ ਪਿਆ ਡੂੰਘਾ ਅਸਰ

ਭਰਤਪੁਰ (ਵਾਰਤਾ)— ਪਰਿੰਦਿਆਂ ਦੇ ਸਵਰਗ ਦੇ ਨਾਂ ਤੋਂ ਵਿਸ਼ਵ ਪ੍ਰਸਿੱਧ ਰਾਜਸਥਾਨ ਦੇ ਭਰਤਪੁਰ ਦੇ ਕੇਵਲਾ ਦੇਵ ਰਾਸ਼ਟਰੀ ਪਾਰਕ 'ਚ ਸੂਰਜ ਗ੍ਰਹਿਣ ਦਾ ਪੰਛੀਆਂ 'ਤੇ ਡੂੰਘਾ ਅਸਰ ਨਜ਼ਰ ਆਇਆ। ਰਾਸ਼ਟਰੀ ਪਾਰਕ ਨਾਲ ਜੁੜੇ ਸੂਤਰਾਂ ਮੁਤਾਬਕ ਸੂਰਜ ਗ੍ਰਹਿਣ ਦੌਰਾਨ ਸੂਰਜ ਦੀ ਰੋਸ਼ਨੀ ਵਿਚ ਬਦਲਾਅ ਹੋਣ ਦੇ ਨਾਲ-ਨਾਲ ਪੰਛੀਆਂ ਦੇ ਵਿਵਹਾਰ ਵਿਚ ਵੀ ਫਰਕ ਅੰਤਰ ਮਹਿਸੂਸ ਕੀਤਾ ਜਾ ਸਕਦਾ ਸੀ। ਰਾਸ਼ਟਰੀ ਪਾਰਕ ਵਿਚ ਰਹਿ ਰਹੇ ਪੰਛੀਆਂ ਵਿਚ ਗ੍ਰਹਿਣ ਦੌਰਾਨ ਕੁਝ ਦੇਰ ਲਈ ਬੇਚੈਨੀ ਅਤੇ ਘਬਰਾਹਟ ਦੇ ਲੱਛਣਾਂ ਨਾਲ ਇਕ ਕੁਦਰਤੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ।

PunjabKesari

ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਪੰਛੀ ਜੰਗਲ ਦੇ ਖੁੱਲ੍ਹੇ ਆਸਮਾਨ ਵਿਚ ਉਡਾਣ ਭਰਨ ਦੀ ਥਾਂ ਆਪਣੇ-ਆਪਣੇ ਆਲ੍ਹਣਿਆਂ ਵੱਲ ਪਰਤ ਗਏ। ਹਾਲਾਂਕਿ ਗ੍ਰਹਿਣ ਦੀ ਸਮਾਪਤੀ ਦੇ ਕੁਝ ਦੇਰ ਬਾਅਦ ਪੰਛੀ ਆਪਣੀ ਸਥਿਤੀ ਵਿਚ ਵਾਪਸ ਪਰਤ ਆਏ, ਉਹ ਰਾਸ਼ਟਰੀ ਪਾਰਕ ਵਿਚ ਕਲੋਲ ਕਰਦੇ ਨਜ਼ਰ ਆਏ। ਪਰ ਗ੍ਰਹਿਣ ਦੌਰਾਨ ਸੂਰਜ ਦੇ ਅੱਗ ਦੇ ਛੱਲੇ 'ਚ ਤਬਦੀਲ ਹੋਣ ਦੇ ਸਮੇਂ ਪੰਛੀਆਂ ਵਿਚਾਲੇ ਘਬਰਾਹਟ ਨੂੰ ਪੰਛੀ ਪ੍ਰੇਮੀਆਂ ਨੇ ਬਾਖੂਬੀ ਮਹਿਸੂਸ ਕੀਤਾ।

PunjabKesari

ਦੱਸ ਦੇਈਏ ਕਿ ਸਾਲ ਦਾ ਸਭ ਤੋਂ ਵੱਡੇ ਦਿਨ ਅੱਜ ਯਾਨੀ ਕਿ 21 ਜੂਨ ਨੂੰ ਸੂਰਜ ਗ੍ਰਹਿਣ ਲੱਗਿਆ। ਸੂਰਜ ਗ੍ਰਹਿਣ ਦੌਰਾਨ ਭਾਰਤ ਦੇ ਕਈ ਸ਼ਹਿਰਾਂ ਵਿਚ ਆਸਮਾਨ 'ਚ ਸੂਰਜ ਦਾ ਘੇਰਾ ਇਕ ਚਮਕਦੀ ਅੰਗੂਠੀ ਵਾਂਗ ਨਜ਼ਰ ਆਇਆ। ਇਸ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਗ੍ਰਹਿਣ ਆਖਿਆ ਗਿਆ। ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਦੇਖਿਆ ਗਿਆ। ਕਈ ਥਾਵਾਂ 'ਤੇ ਚੰਦਰਮਾ ਨੂੰ ਸੂਰਜ ਨੂੰ ਢੱਕ ਲਿਆ ਅਤੇ ਦਿਨ ਵੇਲੇ ਹਨ੍ਹੇਰਾ ਛਾ ਗਿਆ।


author

Tanu

Content Editor

Related News