ਆਡੀਓ ਟੇਪ ਮਾਮਲੇ ''ਚ SOG ਨੇ ਭਾਜਪਾ ਨੇਤਾ ਸੰਜੈ ਜੈਨ ਨੂੰ ਕੀਤਾ ਗ੍ਰਿਫਤਾਰ
Saturday, Jul 18, 2020 - 12:15 AM (IST)
ਜੈਪੁਰ - ਰਾਜਸਥਾਨ 'ਚ ਅਸ਼ੋਕ ਗਹਿਲੋਤ ਸਰਕਾਰ ਨੂੰ ਢਾਹੁਣ ਦੀ ਸਾਜ਼ਿਸ਼ ਬਾਰੇ ਆਡੀਓ ਸਾਹਮਣੇ ਆਉਣ ਤੋਂ ਬਾਅਦ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸ.ਓ.ਜੀ.) ਨੇ ਜਾਂਚ ਸ਼ੁਰੂ ਕਰ ਇਸ ਮਾਮਲੇ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਸੰਜੈ ਜੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰੀ ਮੁੱਖ ਸਚੇਤਕ ਮਹੇਸ਼ ਜੋਸ਼ੀ ਤੋਂ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਐੱਸ.ਓ.ਜੀ. ਨੇ ਇਹ ਕਾਰਵਾਈ ਕੀਤੀ ਗਈ ਹੈ।
ਉਥੇ ਹੀ, ਰਾਜਸਥਾਨ 'ਚ ਜਾਰੀ ਰਾਜਨੀਤਕ ਘਟਨਾਕ੍ਰਮ ਵਿਚਾਲੇ ਮੀਡੀਆ 'ਚ ਵਾਇਰਲ ਹੋਏ ਆਡੀਓ ਨੂੰ ਖਾਰਿਜ ਕਰਦੇ ਹੋਏ ਭਾਜਪਾ ਨੇ ਸ਼ੁੱਕਰਵਾਰ ਨੂੰ ਇਸ ਨੂੰ ਨੇਤਾਵਾਂ ਦੇ ਚਰਿੱਤਰ ਦੀ ਉਲੰਘਣਾ ਦੀ ਕੋਸ਼ਿਸ਼ ਦੱਸਿਆ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਤੀਸ਼ ਪੂਨੀਆਂ ਨੇ ਇਸ ਆਡੀਓ ਟੇਪ 'ਤੇ ਆਪਣੀ ਪ੍ਰਤੀਕਿਰਆ 'ਚ ਕਿਹਾ, ‘‘ਅੱਜ ਜੋ ਕੁੱਝ ਹੋਇਆ ਉਸ ਨੇ ਰਾਜਸਥਾਨ ਦੀ ਰਾਜਨੀਤੀ ਨੂੰ ਸ਼ਰਮਸਾਰ ਕੀਤਾ ਹੈ... ਕਿ ਮੁੱਖ ਮੰਤਰੀ ਨਿਵਾਸ ਫਰਜ਼ੀ ਆਡੀਓ ਦਾ ਕੇਂਦਰ ਬਣ ਜਾਵੇ ਅਤੇ ਨੇਤਾਵਾਂ ਦੇ ਚਰਿੱਤਰ ਉਲੰਘਣ ਦੀ ਕੋਸ਼ਿਸ਼ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਘਰ ਦੀ ਫਿਕਰ ਕਰਣ ਦੀ ਬਜਾਏ ਭਾਜਪਾ ਅਤੇ ਕੇਂਦਰੀ ਮੰਤਰੀਆਂ 'ਤੇ ਦੋਸ਼ ਲਗਾ ਰਹੀ ਹੈ।