ਮਹਿਲਾ ਸਾਫ਼ਟਵੇਅਰ ਇੰਜੀਨੀਅਰ ਨੇ ਕੀਤੀ ਖ਼ੁਦਕੁਸ਼ੀ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Wednesday, Mar 05, 2025 - 11:15 AM (IST)

ਹੈਦਰਾਬਾਦ- ਮਹਿਲਾ ਸਾਫ਼ਟਵੇਅਰ ਇੰਜੀਨੀਅਰ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 25 ਸਾਲਾ ਦੇਵਿਕਾ ਨੇ 2 ਮਾਰਚ ਦੀ ਰਾਤ ਰਾਏਦੁਰਗਮ ਦੇ ਪ੍ਰਸ਼ਾਂਤੀ ਹਿਲਸ ਸਥਿਤ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਹੈਦਰਾਬਾਦ ਦੀ ਹੈ। ਘਟਨਾ ਤੋਂ ਬਾਅਦ ਮ੍ਰਿਤਕ ਦੇਵਿਕਾ ਦੀ ਮਾਂ ਨੇ ਐੱਫ.ਆਈ.ਆਰ. ਦਰਜ ਕਰਵਾਈ। ਜਿਸ 'ਚ ਕਿਹਾ ਕਿ ਜਵਾਈ ਸਤੀਸ਼ ਵਿਆਹ ਦੇ ਬਾਅਦ ਤੋਂ ਹੀ ਦੇਵਿਕਾ ਨੂੰ ਦਾਜ ਲਈ ਪਰੇਸ਼ਾਨ ਕਰਦਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ਈ ਕਰ ਲਈ। ਦੇਵਿਕਾ ਅਤੇ ਸਤੀਸ਼ ਇਕ ਹੀ ਸਾਫ਼ਟਵੇਅਰ ਕੰਪਨੀ 'ਚ ਕੰਮ ਕਰਦੇ ਸਨ। ਦੋਵੇਂ 2 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਅਗਸਤ 2024 'ਚ ਦੋਵਾਂ ਦਾ ਗੋਆ 'ਚ ਵਿਆਹ ਹੋਇਆ ਸੀ। ਦੇਵਿਕਾ ਦੀ ਮਾਂ ਨੇ ਦੱਸਿਆ ਕਿ ਜਵਾਈ ਨੇ ਉਸ ਦੇ ਨਾਂ 'ਤੇ ਰਜਿਸਟਰਡ ਘਰ ਆਪਣੇ ਨਾਂ 'ਤੇ ਕਰਵਾਉਣ ਲਈ ਧੀ 'ਤੇ ਦਬਾਅ ਪਾਇਆ। ਨਾਲ ਹੀ ਦਾਜ ਲਈ ਪਰੇਸ਼ਾਨ ਕੀਤਾ। ਦੇਵਿਕਾ ਦੇ ਪਰਿਵਾਰ ਵਾਲਿਆਂ ਨੇ ਕਿਹਾ,''ਦਾਜ ਨੂੰ ਲੈ ਕੇ ਦੇਵਿਕਾ ਦਾ ਪਤੀ ਉਸ ਨੂੰ ਤੰਗ ਕਰਦਾ ਸੀ। ਜਿਸ ਕਾਰਨ ਉਸ ਨੇ ਖ਼ੁਦ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ; ਇਸ ਸਾਲ ਭੂਚਾਲ ਨਾਲ ਪੂਰੀ ਦੁਨੀਆ 'ਚ ਹੋਵੇਗੀ ਤਬਾਹੀ
ਸ਼ੁਰੂਆਤੀ ਜਾਂਚ ਤੋਂ ਬਾਅਦ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 2 ਮਾਰਚ ਦੀ ਰਾਤ ਟੀਵੀ ਰਿਮੋਟ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਪਤੀ ਘਰ ਛੱਡ ਕੇ ਚਲਾ ਗਿਆ। ਅਗਲੀ ਸਵੇਰ ਜਦੋਂ ਉਹ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਮ੍ਰਿਤ ਪਾਇਆ। ਇਸ ਤੋਂ ਬਾਅਦ ਉਸ ਨੇ ਹੀ ਪੁਲਸ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਨੇ ਫਾਹਾ ਲੈ ਲਿਆ ਹੈ। ਪਤੀ ਸਤੀਸ਼ ਖ਼ਿਲਾਫ਼ ਪੁਲਸ ਨੇ ਦਾਜ ਲਈ ਤੰਗ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ। ਦੇਵਿਕਾ ਦੀ ਲਾਸ਼ ਦਾ ਪੋਸਟਮਾਰਟਮ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8