ਜੰਮੂ-ਕਸ਼ਮੀਰ ਦੇ ਪਹਾੜਾਂ ’ਤੇ ਬਰਫਬਾਰੀ, ਮੈਦਾਨਾਂ ’ਚ ਕੋਹਰੇ ਤੇ ਧੁੰਦ ਦਾ ਕਹਿਰ

Sunday, Jan 12, 2020 - 08:00 PM (IST)

ਜੰਮੂ-ਕਸ਼ਮੀਰ ਦੇ ਪਹਾੜਾਂ ’ਤੇ ਬਰਫਬਾਰੀ, ਮੈਦਾਨਾਂ ’ਚ ਕੋਹਰੇ ਤੇ ਧੁੰਦ ਦਾ ਕਹਿਰ

ਜੰਮੂ- ਜੰਮੂ-ਕਸ਼ਮੀਰ ਦੇ ਉੱਚੇ ਪਹਾੜਾਂ 'ਤੇ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਕੋਹਰੇ ਤੇ ਧੁੰਦ ਕਾਰਣ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਉਥੇ ਹੀ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਾਜ਼ਾ ਬਰਫਬਾਰੀ ਅਤੇ ਖਰਾਬ ਵਿਜ਼ੀਬਿਲਟੀ ਕਾਰਣ ਹਵਾਈ ਆਵਾਜਾਈ ਐਤਵਾਰ ਸਵੇਰ ਤੋਂ ਰੱਦ ਰਹੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ ਵਿਚ ਤਾਪਮਾਨ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਨਾਲੋਂ 5.4 ਡਿਗਰੀ ਸੈਲਸੀਅਸ ਵਧ ਸੀ। ਵਿਭਾਗ ਨੇ ਦੱਸਿਆ ਕਿ ਰਾਤ ਦਾ ਤਾਪਮਾਨ ਇਸ ਮੌਸਮ ਦੇ ਔਸਤ ਤਾਪਮਾਨ ਨਾਲੋਂ ਭਾਵੇਂ ਹੀ 2.3 ਡਿਗਰੀ ਸੈਲਸੀਅਸ ਜ਼ਿਆਦਾ ਸੀ ਪਰ ਬੱਦਲ ਛਾਏ ਰਹਿਣ ਕਾਰਣ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲੀ। ਐਤਵਾਰ ਨੂੰ ਪੁੰਛ, ਡੋਡਾ, ਕਿਸ਼ਤਵਾੜ, ਰਿਆਸੀ ਤੇ ਰਾਮਬਨ ਜ਼ਿਲਿਆਂ ਦੇ ਉੱਚੇ ਪਹਾੜੀ ਖੇਤਰਾਂ ਵਿਚ ਤਾਜ਼ਾ ਬਰਫਬਾਰੀ ਹੋਈ। ਹਵਾਈ ਅੱਡੇ ਦੇ ਇਕ ਅਧਿਕਾਰੀ ਅਨੁਸਾਰ ਸੰਘਣੇ ਕੋਹਰੇ ਤੇ ਤਾਜ਼ਾ ਬਰਫਬਾਰੀ ਕਾਰਣ ਸ਼੍ਰੀਨਗਰ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਅਤੇ ਉਤਰਨ ਵਾਲੇ ਸਾਰੇ ਜਹਾਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ।


author

KamalJeet Singh

Content Editor

Related News