ਕਸ਼ਮੀਰ-ਹਿਮਾਚਲ ’ਚ ਬਰਫਬਾਰੀ ; ਪੰਜਾਬ ’ਚ ਵਧੀ ਸੀਤ ਲਹਿਰ

01/25/2022 12:29:44 AM

ਮਨਾਲੀ/ਸ਼ਿਮਲਾ/ਸ਼੍ਰੀਨਗਰ (ਨਿ. ਸ./ਰਾਜੇਸ਼/ਭਾਸ਼ਾ)- ਕਸ਼ਮੀਰ ਅਤੇ ਹਿਮਾਚਲ ’ਚ ਬਰਫਬਾਰੀ ਦਾ ਦੌਰ ਜਾਰੀ ਹੈ, ਜਦੋਂ ਕਿ ਪੰਜਾਬ ’ਚ ਸੀਤ ਲਹਿਰ ਕਹਿਰ ਢਾਹ ਰਹੀ ਹੈ। ਮਨਾਲੀ-ਕੇਲਾਂਗ ਰਸਤੇ ’ਤੇ ਮੁਲਿੰਗ ਪੁਲ ਦੇ ਨੇੜੇ ਬਰਫ ਦੇ ਤੋਦੇ ਡਿੱਗੇ। ਹਾਲਾਂਕਿ ਜਾਨ-ਮਾਲ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਲਾਹੌਲ ’ਚ ਭਾਰੀ ਬਰਫਬਾਰੀ ਕਾਰਨ ਵਾਹਨਾਂ ਦੀ ਆਵਾਜਾਈ 3 ਦਿਨਾਂ ਤੋਂ ਬੰਦ ਹੈ। ਇੱਥੇ ਬਰਫ ਦੇ ਤੋਦੇ ਡਿੱਗਣ ਦਾ ਖਦਸ਼ਾ ਵਧ ਗਿਆ ਹੈ। ਕਿੰਨੌਰ ’ਚ ਵੀ ਜਗ੍ਹਾ-ਜਗ੍ਹਾ ਗਲੇਸ਼ੀਅਰ ਖਿਸਕ ਰਹੇ ਹਨ ਅਤੇ ਜ਼ਮੀਨ ਧਸ ਰਹੀ ਹੈ।

PunjabKesari

ਇਹ ਖ਼ਬਰ ਪੜ੍ਹੋ- ਰੋਮਾਂਚਕ ਮੁਕਾਬਲੇ 'ਚ ਇਕ ਦੌੜ ਤੋਂ ਖੁੰਝਿਆ ਵਿੰਡੀਜ਼, ਇੰਗਲੈਂਡ ਨੇ ਸੀਰੀਜ਼ 'ਚ ਕੀਤੀ ਬਰਾਬਰੀ


ਹਿਮਾਚਲ ਦੇ 4 ਜ਼ਿਲਿਆਂ ਸ਼ਿਮਲਾ, ਲਾਹੌਲ-ਸਪਿਤੀ, ਕਿੰਨੌਰ ਅਤੇ ਚੰਬਾ ’ਚ ਭਾਰੀ ਬਰਫਬਾਰੀ ਨਾਲ ਜਨਜੀਵਨ ਅਸਤ-ਵਿਅਸਤ ਹੋ ਗਿਆ ਹੈ। 3 ਨੈਸ਼ਨਲ ਹਾਈਵੇ ਅਤੇ ਇਕ ਸਟੇਟ ਹਾਈਵੇ ਸਮੇਤ ਕੁਲ 685 ਸੜਕਾਂ ਬੰਦ ਪਈਆਂ ਹੋਈਆਂ ਹਨ। ਉਥੇ ਹੀ ਚੰਬਾ ਜ਼ਿਲੇ ਦੇ ਸਲੂਣੀ ਉਪਮੰਡਲ ’ਚ ਬਰਫਬਾਰੀ ਦੀ ਵਜ੍ਹਾ ਨਾਲ ਇਕ ਬਰਾਤ ਨਹੀਂ ਪਰਤ ਸਕੀ। ਲਗਭਗ 25 ਲੋਕ ਅਜੇ ਵੀ ਡਡੂਨ ਪਿੰਡ ’ਚ ਹੀ ਫਸੇ ਹੋਏ ਹਨ। ਕਸ਼ਮੀਰ ਪਹਲਗਾਮ ’ਚ 5, ਕੋਕਰਨਾਗ ’ਚ 2 ਅਤੇ ਗੁਲਮਰਗ ’ਚ ਲਗਭਗ 5 ਇੰਚ ਬਰਫਬਾਰੀ ਦਰਜ ਕੀਤੀ ਗਈ। ਗੁਲਮਰਗ ’ਚ ਪਾਰਾ ਸਿਫ਼ਰ ਤੋਂ 9.5 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ।

ਇਹ ਖ਼ਬਰ ਪੜ੍ਹੋ- ਮੇਦਵੇਦੇਵ ਤੇ ਕੋਲਿੰਸ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ 'ਚ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News