ਹਿਮਾਚਲ ’ਚ ਚੋਟੀਆਂ ’ਤੇ ਬਰਫਬਾਰੀ ਨੇ ਵਧਾਈ ਠੰਡ

Saturday, Oct 19, 2019 - 06:07 PM (IST)

ਹਿਮਾਚਲ ’ਚ ਚੋਟੀਆਂ ’ਤੇ ਬਰਫਬਾਰੀ ਨੇ ਵਧਾਈ ਠੰਡ

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀਆਂ ਚੋਟੀਆਂ ’ਤੇ ਬਰਫਬਾਰੀ ਨਾਲ ਸੂਬਾ ਭਰ ਦੇ ਤਾਪਮਾਨ ’ਚ ਗਿਰਾਵਟ ਆਈ ਹੈ, ਜਿਸ ਤੋਂ ਰਾਜਧਾਨੀ ਅਤੇ ਹੋਰ ਇਲਾਕਿਆਂ ’ਚ ਠੰਡ ਵੱਧ ਗਈ ਹੈ। ਸ਼ੁੱਕਰਵਾਰ ਰਾਤ ਤੱਕ ਮੁੱਖ ਸੈਰ-ਸਪਾਟਾ ਨਗਰੀ ਰੋਹਤਾਂਗ ਸਮੇਤ ਕਾਂਗੜਾ ’ਚ ਧੌਲਾਧਾਰ ਦੇ ਪਹਾੜਾਂ ’ਤੇ ਰੁਕ-ਰੁਕ ਕੇ ਬਰਫਬਾਰੀ ਦਾ ¬ਕ੍ਰਮ ਜਾਰੀ ਰਿਹਾ ਹੈ। ਬਰਫਬਾਰੀ ਹੋਣ ਨਾਲ ਠੰਡ ਵੱਧ ਗਈ ਹੈ। ਸਵੇਰ-ਸ਼ਾਮ ਲੋਕ ਤੋਂ ਗਰਮ ਕੱਪੜਿਆ ਬਿਨਾਂ ਨਿਕਲਿਆ ਨਹੀਂ ਜਾ ਰਿਹਾ ਸੀ। ਮੌਸਮ ਦੇ ਬਦਲੇ ਮਿਜ਼ਾਜ ਦੇ ਚੱਲਦਿਆਂ ਮਨਾਲੀ-ਲੇਹ ਮਾਰਗ ਬੰਦ ਹੋ ਗਿਆ ਹੈ। ਜਾਂਸਕਰ ਘਾਟੀ ਨੂੰ ਜੋੜਨ ਵਾਲੇ ਸ਼ਿੰਕੁਲਾ ਦੱਰੇ ’ਚ ਵੀ ਹਲਕੀ ਬਰਫਬਾਰੀ ਹੋ ਰਹੀ ਹੈ। ਕੇਲਾਂਗ ’ਚ ਘੱਟੋ-ਘੱਟ ਤਾਪਮਾਨ 1.8 ਡਿਗਰੀ ਤੱਕ ਪਹੁੰਚ ਗਿਆ ਹੈ, ਜਦਕਿ ਕਾਲਪਾ ’ਚ ਚਾਰ ਡਿਗਰੀ ਸੈਲਸੀਅਸ ਰਿਹਾ ਹੈ। ਬੀਤੀ ਰਾਤ ਸ਼ਿਮਲਾ ਤੋਂ ਜ਼ਿਆਦਾ ਠੰਡਾ ਸੋਲਨ ਰਿਹਾ ਹੈ। ਸੋਲਨ ’ਚ ਘੱਟੋ-ਘੱਟ ਤਾਪਮਾਨ 10.6 ਡਿਗਰੀ ਜਦਕਿ ਸ਼ਿਮਲੇ ’ਚ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮਨਾਲੀ ’ਚ 6 ਡਿਗਰੀ, ਡਲਹੌਜੀ ’ਚ 9.9 ਡਿਗਰੀ, ਕੁਫਰੀ ’ਚ 8 ਡਿਗਰੀ ਜਦਕਿ ਭੁੰਤਰ ’ਚ 10.1 ਡਿਗਰੀ ਸੈਲਸੀਅਸ ਰਿਹਾ। 

ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾਂ. ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਵੀ ਸੂਬੇ ਦੇ ਉੱਚੇ ਖੇਤਰਾਂ ’ਚ ਬਰਫਬਾਰੀ ਅਤੇ ਮੱਧ ਪਰਬਤੀ ਖੇਤਰਾਂ ’ਚ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 23 ਅਕਤੂਬਰ ਤੋਂ ਮੌਸਮ ’ਚ ਫਿਰ ਬਦਲਾਅ ਆਵੇਗਾ, ਜਿਸ ਤੋਂ ਕੁਝ ਇਲਾਕਿਆਂ ’ਚ ਮੀਂਹ ਅਤੇ ਉੱਚੇ ਖੇਤਰਾਂ ’ਚ ਬਰਫਬਾਰੀ ਹੋ ਸਕਦੀ ਹੈ।


author

Iqbalkaur

Content Editor

Related News