ਹਿਮਾਚਲ ’ਚ ਬਰਫਬਾਰੀ ; ਪੰਜਾਬ ਤੇ ਹਰਿਆਣਾ ’ਚ ਬੂੰਦਾਬਾਂਦੀ
Friday, Apr 15, 2022 - 10:44 AM (IST)
ਸ਼ਿਮਲਾ/ਚੰਡੀਗੜ੍ਹ– ਹਿਮਾਚਲ ਦੇ ਉੱਚ ਪਰਬਤੀ ਖੇਤਰਾਂ ’ਚ ਵੀਰਵਾਰ ਨੂੰ ਵੀ ਹਲਕੀ ਬਰਫਬਾਰੀ ਹੋਈ, ਜਦੋਂ ਕਿ ਕੁਝ ਸਥਾਨਾਂ ’ਤੇ ਗੜੇਮਾਰੀ ਅਤੇ ਬਾਰਿਸ਼ ਵੀ ਹੋਈ। ਉਥੇ ਹੀ ਪੰਜਾਬ ਅਤੇ ਹਰਿਆਣਾ ’ਚ ਸ਼ਾਮ ਸਮੇਂ ਬੂੰਦਾਬਾਂਦੀ ਹੋਣ ਨਾਲ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਹਿਮਾਚਲ ’ਚ ਗੜੇਮਾਰੀ ਨਾਲ ਸੇਬ ਦੀ ਫਸਲ ਨੂੰ ਨੁਕਸਾਨ ਵੀ ਪਹੁੰਚਿਆ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਅਗਲੇ 4 ਦਿਨ ਮੈਦਾਨੀ ਇਲਾਕਿਆਂ ’ਚ ਮੌਸਮ ਦੇ ਸਾਫ਼ ਰਹਿਣ ਦਾ ਅਨੁਮਾਨ ਲਾਇਆ ਹੈ। ਉਨ੍ਹਾਂ ਕਿਹਾ ਕਿ 15 ਅਤੇ 16 ਅਪ੍ਰੈਲ ਨੂੰ ਮੱਧਵਰਤੀ ਇਲਾਕਿਆਂ ’ਚ ਹਲਕੇ ਤੋਂ ਮੱਧ ਦਰਜੇ ਦੀ ਬਾਰਿਸ਼ ਅਤੇ ਉੱਚ ਪਰਬਤੀ ਖੇਤਰਾਂ ’ਚ ਬਰਫਬਾਰੀ ਦੀ ਸੰਭਾਵਨਾ ਹੈ।