ਹਿਮਾਚਲ ਦੀਆਂ ਉੱਚੀਆਂ ਚੋਟੀਆਂ ''ਤੇ ਤਾਜ਼ਾ ਬਰਫਬਾਰੀ (ਤਸਵੀਰਾਂ)

Thursday, Nov 07, 2019 - 12:15 PM (IST)

ਹਿਮਾਚਲ ਦੀਆਂ ਉੱਚੀਆਂ ਚੋਟੀਆਂ ''ਤੇ ਤਾਜ਼ਾ ਬਰਫਬਾਰੀ (ਤਸਵੀਰਾਂ)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਅੱਜ ਭਾਵ ਵੀਰਵਾਰ ਨੂੰ ਪਹਿਲੀ ਬਰਫਬਾਰੀ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਸੂਬੇ 'ਚ ਮਨਾਲੀ ਦੇ ਕੋਲ ਕੁੱਲੂ ਜ਼ਿਲੇ 'ਚ ਸੋਲਾਂਗ ਨਾਲੇ 'ਚ ਬਰਫਬਾਰੀ ਹੋ ਰਹੀ ਹੈ, ਜਿੱਥੇ ਸਾਰੀਆਂ ਇਮਾਰਤਾਂ ਅਤੇ ਮੈਦਾਨ ਬਰਫ ਦੀ ਸਫੈਦ ਚਾਦਰ ਨਾਲ ਢੱਕੇ ਗਏ ਹਨ। ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ਿਮਲੇ 'ਚ ਸਵੇਰੇ 5 ਵਜੇ ਤੋਂ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਇਸ ਤੋਂ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ।

PunjabKesari

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਚੋਟੀਆਂ 'ਤੇ ਤਾਜ਼ਾ ਬਰਫਬਾਰੀ ਹੋਈ। ਸ਼੍ਰੀਖੰਡ, ਕਿੰਨੌਰ ਅਤੇ ਕੈਲਾਸ਼ ਸਮੇਤ ਉੱਚੀਆਂ ਚੋਟੀਆਂ 'ਚ ਬਰਫਬਾਰੀ ਹੋ ਰਹੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਲਾਹੌਲ ਘਾਟੀ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਮਨਾਲੀ ਦੇ ਰੋਹਤਾਂਗ ਦੱਰੇ 'ਚ ਦੇਰ ਰਾਤ ਤਾਜ਼ਾ ਬਰਫਬਾਰੀ ਨਾਲ ਮਨਾਲੀ-ਲੇਹ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਇਸ ਕਾਰਨ ਰੋਹਤਾਂਗ ਦੱਰੇ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਲਾਹੌਲ ਦੇ ਕੇਲਾਂਗ ਅਤੇ ਉਦੈਪੁਰ ਤੋਂ ਦਿੱਲੀ, ਚੰਡੀਗੜ੍ਹ ਅਤੇ ਹੋਰ ਜ਼ਿਲਿਆਂ ਲਈ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ ਪਹੀਏ ਰੁਕ ਗਏ ਹਨ।

PunjabKesari

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਬੀ. ਆਰ. ਓ ਦੇ ਜਵਾਨਾਂ ਨੇ ਬਰਫ ਹਟਾ ਕੇ ਰੋਹਤਾਂਗ ਦੱਰੇ ਨੂੰ ਬਹਾਲ ਕੀਤਾ ਸੀ। ਹੁਣ ਫਿਰ ਤੋਂ ਜ਼ਿਲਾ ਲਾਹੌਲ-ਸਪਿਤੀ ਦਾ ਦੇਸ਼-ਪ੍ਰਦੇਸ਼ ਨਾਲ ਸੜਕ ਆਵਾਜਾਈ ਮਾਰਗ ਤੋਂ ਸੰਪਰਕ ਟੁੱਟ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਕੁੱਲੂ ਜ਼ਿਲੇ 'ਚ ਬੀਤੀ ਰਾਤ ਤੋਂ ਮੌਸਮ ਖਰਾਬ ਹੈ। ਉੱਚੀਆਂ ਪਹਾੜੀਆਂ 'ਚ ਹਲਕੀ ਬਰਫਬਾਰੀ ਹੇਠਲੇ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ। ਬਾਰਿਸ਼ ਨੇ ਕਿਸਾਨਾਂ ਦੇ ਕੰਮ ਪ੍ਰਭਾਵਿਤ ਕੀਤੇ ਹਨ। ਸੈਲਾਨੀਆਂ ਅਤੇ ਟ੍ਰੈਕਰਾਂ ਨੂੰ ਉੱਚੀਆਂ ਪਹਾੜੀਆਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਤੋਂ ਹਿਮਾਚਲ 'ਚ ਮੌਸਮ ਸਾਧਾਰਨ ਰਹਿਣ ਦਾ ਅੰਦਾਜ਼ਾ ਲਗਾਇਆ ਹੈ।

PunjabKesari


author

Iqbalkaur

Content Editor

Related News