ਕੇਦਾਰਨਾਥ ਧਾਮ ''ਚ ਇਕ ਵਾਰ ਫਿਰ ਤੋਂ ਬਰਫਬਾਰੀ ਸ਼ੁਰੂ
Saturday, Feb 03, 2018 - 05:58 PM (IST)

ਰੁਦਰਪ੍ਰਯਾਗ— ਉਤਰਾਖੰਡ 'ਚ ਕੇਦਾਰਨਾਥ ਧਾਮ 'ਚ ਸ਼ਨੀਵਾਰ ਦੁਪਹਿਰ ਅਚਾਨਕ ਮੌਸਮ ਖਰਾਬ ਹੋਣ ਨਾਲ ਬਰਫਬਾਰੀ ਸ਼ੁਰੂ ਹੋ ਗਈ, ਜਿਸ ਨਾਲ ਮੁੜ ਨਿਰਮਾਣ ਕੰਮ ਵੀ ਪ੍ਰਭਾਵਿਤ ਹੋਏ। ਇਸ ਸਾਲ 'ਚ ਇਹ ਤੀਜੀ ਵਾਰ ਬਰਫਬਾਰੀ ਹੋਈ ਹੈ ਅਤੇ ਫਰਵਰੀ ਮਹੀਨੇ 'ਚ ਪਹਿਲੀ ਬਰਫਬਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਫਬਾਰੀ ਤੋਂ ਬਾਅਦ ਕੇਦਾਰਨਾਥ ਦੀਆਂ ਪਹਾੜੀਆਂ ਇਕ ਵਾਰ ਫਿਰ ਤੋਂ ਸਫੇਦ ਚਾਦਰ ਨਾਲ ਢੱਕ ਗਈਆਂ ਅਤੇ ਚਾਰੇ ਪਾਸੇ ਬਰਫ ਹੀ ਬਰਫ ਦਿਖਾਈ ਦੇ ਰਹੀ ਹੈ। ਬਰਫਬਾਰੀ ਹੋਣ ਨਾਲ ਉੱਥੇ ਚੱਲ ਰਹੇ ਮੁੜ ਨਿਰਮਾਣ ਕੰਮ ਵੀ ਪ੍ਰਭਾਵਿਤ ਹੋ ਗਏ ਹਨ ਅਤੇ ਇਕ ਵਾਰ ਫਿਰ ਤੋਂ ਠੰਡ ਦਾ ਪਰਲੋ ਵਧ ਗਿਆ ਹੈ।
ਕੇਦਾਰਨਾਥ ਦੇ ਦੁਆਰ 14 ਫਰਵਰੀ ਨੂੰ ਖੋਲ੍ਹਣ ਦਾ ਐਲਾਨ ਹੋਇਆ ਹੈ। ਅਜਿਹੇ 'ਚ ਮੁੜ ਨਿਰਮਾਣ ਕੰਮਾਂ ਨੂੰ ਤੇਜ਼ ਗਤੀ ਦਿੱਤੀ ਜਾ ਰਹੀ ਹੈ ਪਰ ਬਰਫਬਾਰੀ ਕਾਰਨ ਮੁੜ ਨਿਰਮਾਣ ਕੰਮਾਂ 'ਚ ਬੁਰਾ ਪ੍ਰਭਾਵ ਪੈ ਰਿਹਾ ਹੈ। ਪੁਲਸ ਚੌਕੀ ਇੰਚਾਰਜ ਵਿਪਿਨ ਚੰਦਰ ਪਾਠਕ ਨੇ ਦੱਸਿਆ ਇਕ ਸਵੇਰ ਦੇ ਸਮੇਂ ਮੌਸਮ ਸਾਫ ਸੀ ਅਤੇ ਧੁੱਪ ਨਿਕਲੀ ਹੋਈ ਸੀ ਪਰ ਦੁਪਹਿਰ ਨੂੰ ਅਚਾਨਕ ਮੌਸਮ ਬਦਲਣ ਨਾਲ ਬਰਫਬਾਰੀ ਸ਼ੁਰੂ ਹੋ ਗਈ।