ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਕੁਝ ਜ਼ਿਲਿਆਂ ''ਚ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ
Friday, Dec 15, 2017 - 10:43 AM (IST)

ਚੰਡੀਗੜ— ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੁਝ ਜ਼ਿਲਿਆਂ ਵਿਚ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜੋ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਸਥਾਨਕ ਬਰਫ ਅਤੇ ਤੋਦੇ ਡਿੱਗਣ ਬਾਰੇ ਅਧਿਐਨ ਕੇਂਦਰ ਦੀ ਐਡਵਾਈਜ਼ਰੀ ਮੁਤਾਬਕ ਇਹ ਚਿਤਾਵਨੀ ਜੰਮੂ-ਕਸ਼ਮੀਰ ਦੇ ਗੰਦੇਰਬਲ, ਬਾਂਦੀਪੋਰਾ ਅਤੇ ਕਾਰਗਿਲ ਜ਼ਿਲਿਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਰਗੇ ਖੇਤਰਾਂ ਲਈ ਹੈ।
ਓਧਰ ਵੀਰਵਾਰ ਪੰਜਾਬ ਅਤੇ ਹਰਿਆਣਾ ਵਿਚ ਵਧੇਰੇ ਥਾਵਾਂ 'ਤੇ ਸੰਘਣੀ ਧੁੰਦ ਪਈ। ਸਵੇਰ ਦੀ ਸ਼ੁਰੂਆਤ ਧੁੰਦ ਨਾਲ ਹੋਈ ਪਰ ਜਿਵੇਂ ਜਿਵੇਂ ਦਿਨ ਵਧਦਾ ਗਿਆ, ਧੁੰਦ ਘਟਦੀ ਗਈ।