ਹਿਮਾਚਲ ਅਤੇ ਕਸ਼ਮੀਰ ’ਚ ਬਰਫਬਾਰੀ; ਪੰਜਾਬ ’ਚ ਸੀਤ ਲਹਿਰ ਨੇ ਠਾਰੇ ਲੋਕ
Thursday, Jan 18, 2024 - 10:36 AM (IST)
ਜੰਮੂ/ਸ਼ਿਮਲਾ- ਪੰਜਾਬ ਵਿਚ ਪੈ ਰਹੀ ਰਿਕਾਰਡਤੋੜ ਠੰਡ 'ਚ ਨਿਕਲੀ ਧੁੱਪ 'ਸੰਜੀਵਨੀ' ਦਾ ਕੰਮ ਕਰ ਰਹੀ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਧੁੱਪ ਨਿਕਲਣ ਮਗਰੋਂ ਲੋਕਾਂ ਨੇ ਧੁੱਪ ਦਾ ਖੂਬ ਆਨੰਦ ਮਾਣਿਆ ਪਰ ਸ਼ਾਮ ਨੂੰ ਚੱਲੀ ਸੀਤ ਲਹਿਰ ਨੇ ਕਾਂਬਾ ਛੇੜਿਆ। ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਠੰਡ ਵੱਧ ਰਹੀ ਹੈ। 18 ਅਤੇ 19 ਜਨਵਰੀ ਨੂੰ ਪੰਜਾਬ ਦੇ 1-2 ਜ਼ਿਲ੍ਹਿਆਂ ਨੂੰ ਛੱਡ ਕੇ ਸੂਬੇ ਭਰ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ। ਜੰਲਧਰ, ਲੁਧਿਆਰਾ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ ਵਰਗੇ ਜ਼ਿਲ੍ਹੇ ਇਸ ਸ਼੍ਰੇਣੀ 'ਚ ਬਣੇ ਹੋਏ ਹਨ। ਉੱਥੇ ਹੀ ਧੁੰਦ ਪੈਣ ਦੀ ਚਿਤਾਵਨੀ ਵੀ ਜਾਰੀ ਹੋਈ ਹੈ। ਇਸ ਮੁਤਾਬਕ ਹਾਈਵੇਅ 'ਤੇ ਵਾਹਨਾਂ ਨੂੰ ਚਲਾਉਂਦੇ ਸਮੇਂ ਸਾਵਧਾਨੀ ਅਪਣਾਉਣ ਦੀ ਲੋੜ ਹੈ। 20 ਜਨਵਰੀ ਤੋਂ ਬਾਅਦ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਨਕ ਭਵਨ ਦੇ ਕਰੋ ਦਰਸ਼ਨ, ਇਸ ਥਾਂ ਮਾਤਾ ਸੀਤਾ ਨਾਲ ਰਹਿੰਦੇ ਸਨ ਪ੍ਰਭੂ ਸ਼੍ਰੀਰਾਮ
ਹਿਮਾਚਲ ਦੇ ਉਪਰਲੇ ਇਲਾਕਿਆਂ ’ਚ ਬਰਫਬਾਰੀ ਹੋਈ ਪਰ ਰਾਜਧਾਨੀ ਸ਼ਿਮਲਾ ਸਮੇਤ ਵਧੇਰੇ ਇਲਾਕਿਆਂ ’ਚ ਬਰਫ ਨਹੀਂ ਪਈ। ਮੈਦਾਨੀ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਰਹੀ। ਊਨਾ ਅਤੇ ਮੰਡੀ 'ਚ ਸੀਤ ਲਹਿਰ ਦਾ ਜ਼ੋਰ ਸੀ। ਕਸ਼ਮੀਰ ਵਾਦੀ ਦੇ ਸਿੰਥਨ ਟਾਪ, ਦੁੱਧ-ਪਥਰੀ ਅਤੇ ਹੋਰ ਉੱਚੇ ਪਹਾੜੀ ਇਲਾਕਿਆਂ ’ਚ ਤਾਜ਼ਾ ਬਰਫਬਾਰੀ ਹੋਈ ਜਿਸ ਕਾਰਨ ਸਥਾਨਕ ਲੋਕ ਕਾਫੀ ਖੁਸ਼ ਹਨ। ਉੱਤਰਾਖੰਡ ਵਿਚ ਵੀ ਉੱਚਾਈ ਵਾਲੇ ਇਲਾਕਿਆਂ 'ਚ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ।
ਇਹ ਵੀ ਪੜ੍ਹੋ- ਹੈਰਾਨੀਜਨਕ ਮਾਮਲਾ; ਜਿਊਂਦੇ ਜੀ ਸ਼ਖ਼ਸ ਨੇ ਕੀਤਾ ਆਪਣਾ ਸਰਾਧ, ਦੋ ਦਿਨ ਬਾਅਦ ਤਿਆਗੇ ਪ੍ਰਾਣ
ਬੁੱਧਵਾਰ ਸਵੇਰ ਤੋਂ ਹੀ ਆਸਮਾਨ ’ਚ ਬੱਦਲ ਛਾਏ ਰਹੇ। ਦੁਪਹਿਰ ਬਾਅਦ ਮੌਸਮ ਬਦਲ ਗਿਆ। ਬਦਰੀਨਾਥ ਧਾਮ, ਫੁੱਲਾਂ ਦੀ ਘਾਟੀ, ਹੇਮਕੁੰਟ ਸਾਹਿਬ , ਔਲੀ, ਰੁਦਰਨਾਥ, ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਧਾਮ, ਜਾਨਕੀਚੱਟੀ, ਨਾਰਾਇਣ ਪੁਰੀ, ਭੈਰਵ ਘਾਟੀ, ਮੁਖਬਾ, ਧਾਰਲੀ ਤੇ ਹਰਸ਼ੀਲ ਇਲਾਕਿਆਂ 'ਚ ਬਰਫਬਾਰੀ ਹੋਈ ਹੈ। ਖ਼ਰਾਬ ਮੌਸਮ ਕਾਰਨ ਨੀਵੇਂ ਇਲਾਕਿਆਂ ਵਿਚ ਬੇਹੱਦ ਠੰਡ ਹੈ।
ਇਹ ਵੀ ਪੜ੍ਹੋ- ਫਲਾਈਟ ਦੇ ਪਖ਼ਾਨੇ 'ਚ 1 ਘੰਟੇ ਤੱਕ ਯਾਤਰੀ ਦੇ ਅਟਕੇ ਰਹੇ ਸਾਹ, ਉਡਾਣ ਦੌਰਾਨ ਲਾਕ ਹੋਇਆ ਖਰਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8